ਲੰਡਨ (ਭਾਸ਼ਾ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੰਡਨ 'ਚ ਉਸ ਮਕਾਨ ਨੂੰ ਖਰੀਦਣਾ ਚਾਹੁੰਦੀ ਹੈ, ਜਿਥੇ ਨੋਬਲ ਪੁਰਸਕਾਰ ਜੇਤੂ ਸਾਹਿਤਕਾਰ ਰਵਿੰਦਰ ਨਾਥ ਟੈਗੋਰ ਰਹੇ ਸਨ। ਉਹ ਇਸ ਮਕਾਨ ਨੂੰ ਟੈਗੋਰ ਦੀ ਯਾਦ 'ਚ ਅਜਾਇਬ ਘਰ ਵਿਚ ਤਬਦੀਲ ਕਰਨਾ ਚਾਹੁੰਦੀ ਹੈ। ਟੈਗੋਰ 1912 ਵਿਚ ਕੁਝ ਮਹੀਨੇ ਉੱਤਰੀ ਲੰਡਨ ਦੇ ਨੰਬਰ-3 ਹੀਥ ਵਿਲਾਜ ਵਿਖੇ ਰਹੇ ਸਨ।
ਮਮਤਾ ਨੇ ਕੱਲ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨਾਲ ਮੁਲਾਕਾਤ ਦੌਰਾਨ ਉਸ ਮਕਾਨ ਨੂੰ ਖਰੀਦਣ ਦਾ ਇਰਾਦਾ ਜ਼ਾਹਿਰ ਕੀਤਾ। ਦੋਵਾਂ ਵਿਚਕਾਰ ਗੱਲਬਾਤ ਤੋਂ ਜਾਣੂ ਇਕ ਸੂਤਰ ਨੇ ਦੱਸਿਆ ਕਿ ਇਸ ਮਕਾਨ ਦਾ ਬਹੁਤ ਇਤਿਹਾਸਕ ਮਹੱਤਵ ਹੈ ਅਤੇ ਮੁਖ ਮੰਤਰੀ ਉਸ ਨੂੰ ਟੈਗੋਰ ਦੀ ਯਾਦ ਦੇ ਤੌਰ 'ਤੇ ਬਦਲਣ ਲਈ ਉਤਸੁਕ ਹਨ। ਕੁਝ ਸਾਲ ਪਹਿਲਾਂ ਇਸ ਜਾਇਦਾਦ ਦੀ ਕੀਮਤ 27 ਲੱਖ ਪੌਂਡ ਸੀ।
ਅਮਰੀਕੀ ਕਾਂਗਰਸ ਨੇ ਪਾਕਿ ਲਈ 70 ਕਰੋੜ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜੂਰੀ
NEXT STORY