ਵਾਸ਼ਿੰਗਟਨ-ਅਮਰੀਕੀ ਕਾਂਗਰਸ ਨੇ ਪਾਕਿਸਤਾਨ ਨੂੰ 70 ਕਰੋੜ ਡਾਲਰ (4.5 ਹਜ਼ਾਰ ਕਰੋੜ ਰੁਪਏ) ਦੀ ਸਹਾਇਤਾ ਦੇਣ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਪਾਕਿਸਤਾਨ ਨੂੰ ਇਹ ਮਦਦ ਅਫਗਾਨਿਸਤਾਨ 'ਚ ਚਲਾਈਆਂ ਜਾ ਰਹੀਆਂ ਅਮਰੀਕੀ ਮੁਹਿੰਮਾਂ ਨੂੰ ਸਮਰਥਨ ਦੇਣ ਦੇ ਇਵਜ 'ਚ ਦਿੱਤੀ ਜਾਵੇਗੀ। ਅਮਰੀਕੀ ਗਠਜੋੜ ਸਹਾਇਤਾ ਫੰਡ (ਸੀ.ਐੱਸ.ਐੱਫ.) ਰਾਹੀਂ ਇਹ ਰਾਸ਼ੀ ਪਾਕਿਸਤਾਨ ਨੂੰ ਦੇਵੇਗਾ। ਇਕ ਰਿਪੋਰਟ 'ਚ ਇਸ ਪ੍ਰਸਤਾਵ ਦੇ ਪਾਸ ਹੋ ਜਾਣ ਸਬੰਧੀ ਦੱਸਿਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਪ੍ਰਸਤਾਵ ਨੂੰ ਨੈਸ਼ਨਲ ਡਿਫੈਂਸ ਅਥਾਰਟੀ ਐਕਟ (ਐਨਡੀਏਏ-2018) 'ਚ ਸਦਨ ਅਤੇ ਸੈਨੇਟ ਦੇ ਇਜਲਾਸਾਂ 'ਚ ਸ਼ਾਮਲ ਕੀਤਾ ਗਿਆ ਹੈ ਕਿ ਅਮਰੀਕਾ ਦੇ ਰੱਖਿਆ ਸਕੱਤਰ ਜਿਮ ਮੈਟਿਸ ਵੱਲੋਂ ਮਨਜ਼ੂਰੀ ਮਿਲਣ ਬਾਅਦ ਪਾਕਿਸਤਾਨ ਨੇ ਆਪਣੇ ਇੱਥੋ ਦੇ ਹੱਕਾਨੀ ਨੈੱਟਵਰਕ ਅਤੇ ਲਸ਼ਕਰ-ਏ-ਤਾਇਬਾ ਵਿਰੁੱਧ ਸਪੱਸ਼ਟ ਕਦਮ ਚੁੱਕੇ ਹਨ, ਉਸ ਨੂੰ 35 ਕਰੋੜ ਡਾਲਰ ਤੋਂ ਲੈ ਕੇ 70 ਕਰੋੜ ਡਾਲਰ ਤੱਕ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਐਨਡੀਏਏ ਨੇ ਅਮਰੀਕੀ ਰੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ 'ਤੇ ਨਜ਼ਰ ਰੱਖੇ ਕਿ ਕਿਤੇ ਉਸ ਦੀ ਵਰਤੋਂ ਅੱਤਵਾਦੀ ਸਮੂਹਾਂ ਦੀ ਮਦਦ ਲਈ ਨਾ ਕੀਤੀ ਜਾਵੇ। ਇਸ ਸਮਝੌਤਾ 'ਤੇ ਇਜਲਾਸ 'ਚ ਪਾਕਿਸਤਾਨ 'ਚ ਵਿਭਿੰਨ ਸਿਆਸੀ ਜਾਂ ਧਾਰਮਿਕ ਸਮੂਹਾਂ ਦੇ ਕਥਿਤ ਜ਼ੁਲਮ 'ਤੇ ਚਿੰਤਾ ਪ੍ਰਗਟ ਕੀਤੀ ਗਈ ਹੈ, ਜਿਸ 'ਚ ਈਸਾਈ, ਹਿੰਦੂ, ਅਹਿਮਦੀਆਂ, ਬਲੋਚ, ਸਿੰਧੀ ਅਤੇ ਹਜ਼ਾਰਾਂ ਭਾਈਚਾਰੇ ਸ਼ਾਮਲ ਹਨ। ਇਸ ਗੱਲ 'ਚ ਮੈਟਿਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਏ ਕਿ ਪਾਕਿਸਤਾਨ ਅਮਰੀਕਾ ਵੱਲੋਂ ਪ੍ਰਦਾਨ ਕੀਤੀ ਗਈ ਸਹਾਇਤਾ ਰਾਸ਼ੀ ਦੀ ਵਰਤੋਂ ਘੱਟ ਗਿਣਤੀ ਸਮੂਹਾਂ 'ਤੇ ਜ਼ੁਲਮ ਕਰਨ 'ਚ ਨਹੀਂ ਕਰੇਗਾ। ਇੱਥੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਿਨਾਂ ਅਫਗਾਨਿਸਤਾਨ 'ਚ ਸ਼ਾਤੀ ਅਤੇ ਸਥਿਰਤਾ ਲਿਆਉਣਾ ਸੰਭਵ ਨਹੀਂ ਹੈ। ਨੈਟੋ ਦੇ ਅਫਗਾਨਿਸਤਾਨ 'ਚ ਸੀਨੀਅਰ ਨਾਗਰਿਕ ਨੁਮਾਇੰਦਾ ਰਾਜਦੂਤ ਕਰਨੇਲੀਅਸ ਜਿਮਰਾਮਾਨ ਨੇ ਕਿਹਾ ਕਿ ਅਫਗਾਨਿਸਤਾਨ 'ਚ ਤਦ ਤੱਕ ਸ਼ਾਤੀ ਨਹੀਂ ਆ ਸਕਦੀ, ਜਦ ਤੱਕ ਅਸੀਂ ਉਸ 'ਚ ਅਫਗਾਨਿਸਤਾਨ ਦੇ ਗੁਆਢੀਆਂ ਨੂੰ ਸ਼ਾਮਲ ਨਹੀਂ ਕਰਾਂਗੇ।
ਈਰਾਨ-ਇਰਾਕ ਸਰਹੱਦ ਨੇੜੇ 7.3 ਤੀਬਰਤਾ ਨਾਲ ਆਇਆ ਭੂਚਾਲ, 164 ਲੋਕਾਂ ਦੀ ਮੌਤ
NEXT STORY