ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਹਾਈਵੇਅ 50 ਅਤੇ ਕੋਟਰੇਲੇ ਨੇੜੇ ਇਕ ਨੌਜਵਾਨ ਨੂੰ ਬੰਦੂਕ ਦੀ ਨੋਕ 'ਤੇ ਲੁੱਟਿਆ ਗਿਆ। ਪੀਲ ਰੀਜਨਲ ਪੁਲਸ ਨੇ ਜਾਣਕਾਰੀ ਦਿੱਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਬਰੈਂਪਟਨ ਪਲਾਜ਼ਾ ਨੇੜੇ ਪਾਰਕਿੰਗ ਕੋਲ ਸੀ ਅਤੇ ਉਸ ਨੂੰ ਬੰਦੂਕ ਦਿਖਾ ਕੇ ਅਣਪਛਾਤੇ ਵਿਅਕਤੀ ਨੇ ਲੁੱਟਿਆ। 6 ਫਰਵਰੀ ਨੂੰ ਮੰਗਲਵਾਰ ਰਾਤ 8.25 ਵਜੇ ਇਹ ਘਟਨਾ ਵਾਪਰੀ। ਪੁਲਸ ਨੇ ਕਿਹਾ ਕਿ 20 ਸਾਲਾ ਨੌਜਵਾਨ ਜ਼ਖਮੀ ਤਾਂ ਨਹੀਂ ਹੋਇਆ ਪਰ ਉਸ ਨੇ ਦੱਸਿਆ ਕਿ ਉਸ ਕੋਲ ਕਾਫੀ ਕੈਸ਼ ਸੀ, ਜੋ ਲੁਟੇਰੇ ਨੇ ਲੁੱਟ ਲਿਆ।
ਉਸ ਨੇ ਦੱਸਿਆ ਕਿ ਲੁਟੇਰਾ ਕਾਲੇ ਰੰਗ ਦਾ ਸੀ ਅਤੇ ਉਸ ਨੇ ਹਲਕੇ ਹਰੇ ਰੰਗ ਦੀ ਹੁੱਡੀ ਪਾਈ ਹੋਈ ਸੀ। ਇਸ ਮਗਰੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਵਾਲਿਆਂ ਨੇ ਲੁਟੇਰੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ। ਪੁਲਸ ਦਾ ਕਹਿਣਾ ਹੈ ਕਿ ਉਹ ਲਗਾਤਾਰ ਜਾਂਚ ਕਰ ਰਹੇ ਹਨ ਅਤੇ ਉਸ ਇਲਾਕੇ ਦੇ ਨੇੜੇ ਰਹਿਣ ਵਾਲੇ ਲੋਕਾਂ ਕੋਲ ਜਾ ਰਹੇ ਹਨ ਤਾਂ ਕਿ ਕੋਈ ਸੁਰਾਗ ਹੱਥ ਲੱਗ ਸਕੇ।
...ਤਾਂ ਇਸ ਲਈ ਦਰਜਨਾਂ ਕਾਰਾਂ 'ਤੇ ਚਲਾਇਆ ਗਿਆ ਬੁਲਡੋਜ਼ਰ (ਤਸਵੀਰਾਂ)
NEXT STORY