ਬੋਸਟਨ (ਭਾਸ਼ਾ)— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐੱਫ ਕੈਨੇਡੀ ਦੀ ਕਿਊਬਾ 'ਤੇ ਜਿੱਤ ਦਾ ਨਕਸ਼ਾ 138,798 ਡਾਲਰ ਵਿਚ ਨੀਲਾਮ ਹੋਇਆ। ਇਸ ਨਕਸ਼ੇ ਦੀ ਵਰਤੋਂ ਸਾਲ 1962 ਵਿਚ ਕਿਊਬਾਈ ਮਿਜ਼ਾਈਲ ਸੰਕਟ ਦੌਰਾਨ ਕੀਤੀ ਗਈ ਸੀ। ਨਕਸ਼ਾ ਦੋ ਸ਼ੀਟ 'ਤੇ ਹੈ। ਇਸ 'ਤੇ ਅੱਠ ਤਰ੍ਹਾਂ ਦੇ ਨਿਸ਼ਾਨ ਬਣੇ ਹੋਏ ਹਨ, ਜੋ ਸੋਵੀਅਤ ਮਿਗ ਲੜਾਕੂ ਜਹਾਜ਼ਾਂ, ਕੋਮਰ ਸ਼੍ਰੇਣੀ ਦੀਆਂ ਮਿਜ਼ਾਈਲ ਕਿਸ਼ਤੀਆਂ, ਆਈ. ਐੱਲ. ਬੰਕਰ, ਐੱਸ. ਐੱਸ. 4 ਮਿਜ਼ਾਈਲਾਂ, ਐੱਸ. ਐੱਸ. ਐੱਮ. ਕਰੂਜ਼ ਮਿਜ਼ਾਈਲਾਂ ਅਤੇ ਪਰਮਾਣੂ ਭੰਡਾਰ ਸਥਲਾਂ ਨੂੰ ਦਰਸਾਉਂਦੇ ਹਨ।

ਨਕਸ਼ੇ ਵਿਚ 27 ਅਕਤੂਬਰ 1962 ਦੀ ਦੁਪਹਿਰ ਨੂੰ ਸੋਵੀਅਤ ਹੀ ਹਰੇਕ ਮਿਜ਼ਾਈਲ, ਬੰਕਰ ਅਤੇ ਲੜਾਕੂ ਜਹਾਜ਼ ਅਤੇ ਕਿਊਬਾ ਵਿਚ ਮੌਜੂਦ ਪਰਮਾਣੂ ਭੰਡਾਰ ਸਥਲਾਂ ਦਾ ਸਥਾਨ ਦਿਖਾਇਆ ਗਿਆ ਹੈ। ਅਮਰੀਕਾ ਆਧਾਰਿਤ ਆਰ. ਆਕਸ਼ਨ ਮੁਤਾਬਕ ਇਸ ਨਕਸ਼ੇ ਦੇ 20 ਹਜ਼ਾਰ ਡਾਲਰ ਵਿਚ ਨੀਲਾਮ ਹੋਣ ਦੀ ਉਮੀਦ ਕੀਤੀ ਗਈ ਸੀ।
ਪਾਕਿ ਗਏ ਸਿੱਖ ਜੱਥੇ ਨੂੰ ਡਿਪਲੋਮੈਟਾਂ ਨਾਲ ਨਾ ਮਿਲਣ ਦੇਣ 'ਤੇ ਭਾਰਤ ਨੇ ਕੀਤਾ ਵਿਰੋਧ
NEXT STORY