ਵਾਸ਼ਿੰਗਟਨ— ਅਮਰੀਕਾ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਦੀ ਆਟੋਬਾਇਓਗ੍ਰਾਫੀ 13 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਕਿਤਾਬ 'ਚ ਮਿਸ਼ੇਲ ਨੇ ਲਿਖਿਆ ਹੈ ਕਿ ਉਹ ਵਰਤਮਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਖਿਲਾਫ ਫੈਲਾਈਆਂ ਜਾ ਰਹੀਆਂ ਝੂਠੀਆਂ ਗੱਲਾਂ ਕਾਰਨ ਟਰੰਪ ਨੂੰ ਕਦੇ ਮੁਆਫ ਨਹੀਂ ਕਰੇਗੀ। ਮਿਸ਼ੇਲ ਨੇ ਖਾਸਕਰਕੇ ਟਰੰਪ ਵਲੋਂ ਓਬਾਮਾ ਦੇ ਜਨਮਸਥਾਨ ਨੂੰ ਲੈ ਕੇ ਫੈਲਾਈਆਂ ਗਈਆਂ ਗੱਲਾਂ ਕਾਰਨ ਉਨ੍ਹਾਂ 'ਤੇ ਹਮਲਾ ਬੋਲਿਆ ਹੈ।
ਕੀ ਕਿਹਾ ਸੀ ਟਰੰਪ ਨੇ
ਸਾਲ 2016 'ਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੇ ਕਿਹਾ ਸੀ ਕਿ ਓਬਾਮਾ ਅਮਰੀਕਾ 'ਚ ਪੈਦਾ ਨਹੀਂ ਹੋਏ ਸਨ। ਮਿਸ਼ੇਲ ਨੇ ਇਸ ਤੱਥ ਦੇ ਲਈ 'ਜੇਨੋਫੋਬਿਕ' ਸ਼ਬਦ ਦਾ ਪ੍ਰਯੋਗ ਕੀਤਾ ਹੈ। ਉਨ੍ਹਾਂ ਲਿਖਿਆ ਕਿ ਟਰੰਪ ਦੀ ਇਸ ਟਿੱਪਣੀ ਨੇ ਉਨ੍ਹਾਂ ਨੂੰ ਬਹੁਤ ਤਕਲੀਫ ਪਹੁੰਚਾਈ ਸੀ ਤੇ ਇਸ ਦਾਅਵੇ ਲਈ ਉਹ ਟਰੰਪ ਨੂੰ ਕਦੀ ਮੁਆਫ ਨਹੀਂ ਕਰੇਗੀ। ਮਿਸ਼ੇਲ ਨੇ ਕਿਹਾ ਕਿ ਇਹ ਪੂਰੀ ਚੀਜ਼ ਪਾਗਲਪਨ ਹੈ ਤੇ ਮਤਲਬ ਦੀ ਭਾਵਨਾ ਨਾਲ ਭਰੀ ਹੋਈ ਹੈ। ਬੇਸ਼ੱਕ ਇਸ 'ਚ ਕਿਤੇ ਨਾ ਕਿਤੇ ਕੱਟੜਤਾ ਤੇ ਜੇਨੋਫੋਬੀਆ ਲੁਕਿਆ ਹੋਇਆ ਸੀ। ਮਿਸ਼ੇਲ ਮੁਤਾਬਕ ਕੀ ਹੁੰਦਾ ਜੇਕਰ ਕੋਈ ਪਾਗਲ ਵਿਅਕਤੀ ਬੰਦੂਕ ਲੈ ਕੇ ਵਾਸ਼ਿੰਗਟਨ 'ਚ ਦਾਖਲ ਹੁੰਦਾ। ਕੀ ਹੁੰਦਾ ਜੇਕਰ ਕੋਈ ਵਿਅਕਤੀ ਸਾਡੀਆਂ ਬੱਚੀਆਂ ਦਾ ਪਿੱਛਾ ਕਰਦਾ। ਡੋਨਾਲਡ ਟਰੰਪ ਦੇ ਤੇਜ਼ ਤੇ ਲਾਪਰਵਾਹੀ ਭਰੇ ਸੰਕੇਤਾਂ ਨੇ ਮੇਰੇ ਪਰਿਵਾਰ ਦੀ ਸੁਰੱਖਿਆ ਨੂੰ ਜੋਖਿਮ 'ਚ ਪਾ ਦਿੱਤਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਾਂਗੀ।
ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨਾਰਵੇ
NEXT STORY