ਮਿਲਾਨ ਇਟਲੀ (ਸਾਬੀ ਚੀਨੀਆ) ਸਪੇਨ ਦੇ ਉੱਤਰੀ ਅਫਰੀਕੀ ਖੇਤਰ ‘ਸਿਉਟਾ’ ਵਿੱਚ ਮੋਰੱਕੋ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਦੇਸ਼ੀਆਂ ਦੇ ਧੱਕੇ ਨਾਲ ਦਾਖਲ ਹੋਣ ਕਾਰਨ ਭਾਰੀ ਹਫੜਾ-ਦਫੜੀ ਅਤੇ ਮਾਨਵਤਾਵਾਦੀ ਸੰਕਟ ਪੈਦਾ ਹੋ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਕੁਝ ਦਿਨਾਂ ਦੌਰਾਨ 1,500 ਤੋਂ ਵੱਧ ਵਿਦੇਸ਼ੀ ਗੈਰ-ਕਾਨੂੰਨੀ ਤੌਰ 'ਤੇ ਇਸ ਖੇਤਰ ਵਿੱਚ ਦਾਖਲ ਹੋ ਚੁੱਕੇ ਹਨ, ਜਦੋਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸਮੁੰਦਰੀ ਰਸਤੇ ਅਤੇ ਸਰਹੱਦੀ ਵਾੜਾਂ ਪਾਰ ਕਰਕੇ ਸਪੇਨ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਭਿਆਨਕ ਭੱਜ-ਦੌੜ ਅਤੇ ਪਾਣੀ ਵਿੱਚ ਡੁੱਬਣ ਕਾਰਨ ਘੱਟੋ-ਘੱਟ 9 ਤੋਂ 18 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੋਰੱਕੋ ਦੇ ਸਮੁੰਦਰੀ ਰਸਤੇ ਤੋਂ ਵੱਡੀ ਗਿਣਤੀ ਵਿੱਚ ਲੋਕ ਸਰਹੱਦੀ ਤਾਰਾਂ ਦੀਆਂ ਵਾੜਾਂ ਤੋੜ ਕੇ ਸਪੇਨ ਵਿੱਚ ਦਾਖਲ ਹੋਏ, ਜਿਸ ਨਾਲ ਸਰਹੱਦੀ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ। ਸਰਹੱਦ ਪਾਰ ਕਰਨ ਦੀ ਇਸ ਅੰਨ੍ਹੇਵਾਹ ਦੌੜ ਦੌਰਾਨ ਕਈ ਲੋਕਾਂ ਦੀ ਪਾਣੀ ਵਿੱਚ ਡੁੱਬਣ ਅਤੇ ਭੀੜ ਹੇਠਾਂ ਕੁਚਲੇ ਜਾਣ ਨਾਲ ਮੌਤ ਹੋ ਗਈ। ਕਈ ਲਾਸ਼ਾਂ ਨੂੰ ਤੱਟਵਰਤੀ ਪਾਣੀ ਵਿੱਚ ਤਰਦਿਆਂ ਵੀ ਦੇਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਰੱਦ ਹੋਵੇਗਾ ਸ਼ੈਂਗੇਨ ਸਮਝੌਤਾ ! ਇਟਲੀ ਦੀ ਪ੍ਰਧਾਨ ਮੰਤਰੀ ਨੇ ਦੇ'ਤੀ ਧਮਕੀ

ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਸਪੇਨ ਸਰਕਾਰ ਨੇ ਸਿਉਟਾ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਪਣੀ ਫ਼ੌਜ ਨੂੰ ਤਾਇਨਾਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਅਤੇ ਗ੍ਰਹਿ ਮੰਤਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਖੁਦ ਮੌਕੇ 'ਤੇ ਪਹੁੰਚ ਰਹੇ ਹਨ। ਸਪੇਨ ਦੇ ਸਿਵਲ ਗਾਰਡ ਮੁਖੀ ਨੇ ਮੰਨਿਆ ਹੈ ਕਿ ਸਰਹੱਦ 'ਤੇ ਵਿਵਸਥਾ ਗੜਬੜਾ ਗਈ ਹੈ।।ਸਰਕਾਰ ਵੱਲੋਂ ਗੈਰ-ਕਾਨੂੰਨੀ ਲੋਕਾਂ ਨੂੰ ਮੁਆਫ਼ੀ ਦੀ ਪੇਸ਼ਕਸ਼ ਕਰਨ ਤੋਂ ਤੁਰੰਤ ਬਾਅਦ ਹਜ਼ਾਰਾਂ ਫੌਜੀ ਉਮਰ ਦੇ ਅਫਰੀਕੀ ਆਦਮੀ ਕੁਝ ਘੰਟਿਆਂ ਵਿੱਚ ਉੱਥੇ ਪਹੁੰਚ ਗਏ।

ਸਥਾਨਕ ਪ੍ਰਸ਼ਾਸਨ ਦੀ ਐਮਰਜੈਂਸੀ ਅਪੀਲ
ਸਿਉਟਾ ਦੇ ਖੇਤਰੀ ਪ੍ਰਸ਼ਾਸਨ ਨੇ ਇਸ ਸਥਿਤੀ ਨੂੰ "ਪੂਰੀ ਤਰ੍ਹਾਂ ਅਸਹਿ ਅਤੇ ਸੰਕਟਕਾਲੀਨ" ਕਰਾਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੈਫੂਜੀ ਕੈਂਪ ਅਤੇ ਰਸਮੀ ਸਵਾਗਤ ਕੇਂਦਰ ਪੂਰੀ ਤਰ੍ਹਾਂ ਭਰ ਚੁੱਕੇ ਹਨ, ਜਿਸ ਕਾਰਨ ਸੈਂਕੜੇ ਪ੍ਰਵਾਸੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਜਾਂ ਸੜਕਾਂ 'ਤੇ ਰਾਤ ਕੱਟਣ ਲਈ ਮਜਬੂਰ ਹੋਣਾਂ ਪੈ ਰਿਹਾ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਾਂਤੀ ਦੀ ਪਹਿਲ ! ਟਰੰਪ ਨੇ ਹਮਾਸ ਅਤੇ ਇਜ਼ਰਾਇਲੀ ਫੌਜਾਂ ਨੂੰ ਲੈ ਕੇ ਕਰ'ਤਾ ਵੱਡਾ ਦਾਅਵਾ
NEXT STORY