ਵਰਜੀਨੀਆ (ਇੰਟ.)- ਆਪਣੀ ਪਸੰਦ ਦਾ ਖਾਣਾ ਦੇਖਦੇ ਹੀ ਸਾਡੇ ਟੈਸਟ ਬਡ ਐਕਟਿਵ ਹੋ ਜਾਂਦੇ ਹਨ ਤੇ ਸਾਡਾ ਮੂੰਹ ਪਾਣੀ ਨਾਲ ਭਰ ਜਾਂਦਾ ਹੈ ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਸਵਾਦੀ ਖਾਣਾ ਦੇਖਦੇ ਹੀ ਅਜਿਹਾ ਕਿਉਂ ਹੁੰਦਾ ਹੈ ਤੇ ਕਿਉਂ ਅਸੀਂ ਜਾਣੇ-ਅਣਜਾਣੇ ਓਵਰ ਈਟਿੰਗ ਕਰਨ ਲੱਗਦੇ ਹਾਂ।
ਓਵਰ ਈਟਿੰਗ ਦਾ ਕਾਰਨ
ਸਟੱਡੀ ਵਿਚ ਸਾਹਮਣੇ ਆਇਆ ਹੈ ਕਿ ਹਾਈ ਕੈਲੋਰੀਜ਼ ਫੂਡ ਖਾ ਕੇ ਜੋ ਸਾਨੂੰ ਖੁਸ਼ੀ ਮਿਲਦੀ ਹੈ, ਉਹੀ ਖੁਸ਼ੀ ਸਾਡੇ ਨੈਚੂਰਲ ਫੀਡਿੰਗ ਸ਼ੈਡਿਊਲ ਨੂੰ ਡਿਸਟਰਬ ਕਰਨ ਦਾ ਕਾਰਨ ਬਣ ਸਕਦਾ ਹੈ। ਇਸ ਕਾਰਨ ਅਸੀਂ ਆਪਣੀ ਲੋੜ ਨਾਲੋਂ ਜ਼ਿਆਦਾ ਖਾਣਾ ਖਾ ਲੈਂਦੇ ਹਾਂ।
ਖਾਣ ਨਾਲ ਦਿਮਾਗ ਨੂੰ ਮਿਲਦੀ ਹੈ ਖੁਸ਼ੀ
ਸਾਡੇ ਦਿਮਾਗ ਦੀ ਖੁਸ਼ੀ ਦਾ ਸੈਂਟਰ ਜਿਥੇ ਡੋਪਾਮਾਈਨ ਹਾਰਮੋਨ ਬਣਦਾ ਹੈ ਅਤੇ ਸਾਡੀ ਬਾਇਓਲਾਜੀਕਲ ਕਲਾਕ, ਜੋ ਸਾਡੇ ਸਰੀਰ ਦੀ ਸਾਈਕਾਲੋਜੀਕਲ ਰਿਦਮ ਨੂੰ ਮੈਨੇਜ ਕਰਦੀ ਹੈ, ਇਹਨਾਂ ਦੋਵਾਂ ਵਿਚਾਲੇ ਹੋਰ ਡੂੰਘਾ ਕੁਨੈਕਸ਼ਨ ਹੋ ਸਕਦਾ ਹੈ। ਇਹ ਗੱਲ ਹਾਲ ਹੀ ਜਰਨਲ ਕਰੰਟ ਬਾਇਓਲਾਜੀ ਵਿਚ ਪਬਲਿਸ਼ ਹੋਈ ਸਟੱਡੀ ਵਿਚ ਸਾਹਮਣੇ ਆਈ ਹੈ।
ਇਸ ਨਾਲ ਰਹਿੰਦਾ ਵੇਟ ਮੇਨਟੇਨ
ਇਹ ਖੋਜ ਯੂਨੀਵਰਸਿਟੀ ਆਫ ਵਰਜੀਨੀਆ ਵਲੋਂ ਕੀਤੀ ਗਈ ਹੈ। ਇਸ ਖੋਜ ਵਿਚ ਲੀਡ ਆਰਥਰ ਅਲੀ ਗੁਲੇਰ ਮੁਤਾਬਕ ਲੈਬਾਰਟਰੀ ਟੈਸਟ ਵਿਚ ਸਾਹਮਣੇ ਆਇਆ ਹੈ ਕਿ ਨਾਰਮਲ ਈਟਿੰਗ, ਐਕਸਰਸਾਈਜ਼ ਅਤੇ ਲੋਅ ਫੈਟ ਡਾਈਟ ਲੈਣ ਵਾਲੇ ਲੋਕਾਂ ਦਾ ਵੇਟ ਮੇਨਟੇਨ ਰਹਿੰਦਾ ਹੈ ਅਤੇ ਉਹਨਾਂ ਨੂੰ ਵਾਰ-ਵਾਰ ਸਨੈਕਸ ਆਦਿ ਚੀਜ਼ਾਂ ਦੀ ਲੋੜ ਨਹੀਂ ਹੁੰਦੀ।
ਇਹਨਾਂ ਦਾ ਵਧਦੈ ਭਾਰ
ਪਰ ਜੋ ਲੋਕ ਹਾਈ ਕੈਲੋਰੀਜ਼ ਡਾਈਟ, ਹਾਈ ਫੈਟ ਅਤੇ ਸ਼ੂਗਰ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਦਿਨ ਵਿਚ ਵਾਰ-ਵਾਰ ਸਨੈਕਸ ਲੈਣ ਦੀ ਇੱਛਾ ਹੁੰਦੀ ਹੈ ਅਤੇ ਉਹ ਇਸ ਕਾਰਨ ਓਵਰ ਈਟਿੰਗ ਕਰਦੇ ਹਨ ਅਤੇ ਉਹਨਾਂ ਦਾ ਭਾਰ ਲਗਾਤਾਰ ਵਧਣ ਲੱਗਦਾ ਹੈ।
ਅਜਿਹਾ ਖਾਣਾ ਵੀ ਹੈ ਕਾਰਨ
ਖੋਜਕਾਰਾਂ ਮੁਤਾਬਕ ਪਿਛਲੇ 50 ਸਾਲਾਂ ਵਿਚ ਨਾ ਸਿਰਫ ਅਮਰੀਕਾ ਸਗੋਂ ਦੁਨੀਆਭਰ ਦੇ ਦੇਸ਼ਾਂ ਵਿਚ ਲੋਕਾਂ ਦੇ ਖਾਣ-ਪੀਣ ਵਿਚ ਡ੍ਰਾਮੇਟਿਕਲੀ ਵੱਡਾ ਬਦਲਾਅ ਆਇਆ ਹੈ। ਹੁਣ ਲੋਕ ਪ੍ਰੋਸੈਸਡ ਤੇ ਪੈਕੇਡ ਫੂਡ ਦੀ ਦਿਨ-ਰਾਤ ਵਰਤੋਂ ਕਰਦੇ ਹਨ। ਅਜਿਹਾ ਖਾਣਾ ਲੰਬੇ ਸਮੇਂ ਤਕ ਖਾਣ ’ਤੇ ਸਿਹਤ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ।
ਪੈਕੇਡ ਖਾਣ ਨਾਲ ਹੋਣ ਵਾਲੀ ਮੁਸ਼ਕਲ
ਖੋਜ ਮੁਤਾਬਕ ਪ੍ਰਾਸੈਸਡ ਅਤੇ ਪੈਕੇਡ ਫੂਡ ਸ਼ੂਗਰ, ਕਾਰਬਸ ਤੇ ਕੈਲੋਰੀਜ਼ ਨਾਲ ਭਰੇ ਹੁੰਦੇ ਹਨ ਪਰ ਇਨਹਾਂ ਨੂੰ ਰੋਜ਼ ਖਾਧਾ ਜਾਵੇ ਤਾਂ ਇਹ ਮੋਟਾਪੇ ਦੇ ਨਾਲ ਹੀ ਸਰੀਰ ਨੂੰ ਕਈ ਬੀਮਾਰੀਆਂ ਤੋਹਫੇ ਵਿਚ ਦਿੰਦੇ ਹਨ।
ਇਸ ਲਈ ਹੁੰਦੀ ਹੈ ਮੁਸ਼ਕਲ
ਜੋ ਲੋਕ ਪੂਰੀ ਨੀਂਦ ਨਹੀਂ ਲੈਂਦੇ ਅਤੇ ਜਿਹਨਾਂ ਦੇ ਸੌਣ-ਜਾਗਣ ਦਾ ਸਮਾਂ ਨਿਰਧਾਰਿਤ ਨਹੀਂ ਹੈ। ਜ਼ਿਆਦਾਤਰ ਉਹਨਾਂ ਵਿਚ ਓਵਰ ਈਟਿੰਗ ਦੀ ਆਦਤ ਦੇਖਣ ਨੂੰ ਮਿਲਦੀ ਹੈ। ਖਾਸ ਗੱਲ ਇਹ ਹੈ ਕਿ ਜੇਕਰ ਡੋਪਾਮਾਈਨ ਸਿਗਨਲ ਨਾਲ ਹਾਈ ਕੈਲੋਰੀਜ਼ ਫੂਡ ਦਾ ਪਲੇਜ਼ਰ ਮਿਲਣਾ ਬੰਦ ਹੋ ਜਾਵੇ ਤਾਂ ਵੀ ਲੋਕ ਹਾਈ ਕੈਲੋਰੀ ਫੂਡ ਖਾ ਕੇ ਪਤਲੇ ਰਹਿ ਸਕਦੇ ਹਨ ਪਰ ਡੋਪਾਮਾਈਨ ਦਾ ਨਾ ਬਣਨਾ ਸਰੀਰ ਲਈ ਚੰਗਾ ਨਹੀਂ ਹੈ।
ਅਫਗਾਨਿਸਤਾਨ 'ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 2 ਪਾਇਲਟ ਹਲਾਕ
NEXT STORY