ਕਾਠਮੰਡੂ-ਨੇਪਾਲ 'ਚ ਮੰਗਲਵਾਰ ਨੂੰ ਕੋਵਿਡ-19 ਦੇ ਇਕ ਦਿਨ 'ਚ ਸਭ ਤੋਂ ਵਧ 7,660 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲਾ ਨੇ ਪਿਛਲੇ 24 ਘੰਟਿਆਂ 'ਚ ਕੋਵਿਡ-19 ਇਨਫੈਕਸ਼ਨ ਨਾਲ 55 ਲੋਕਾਂ ਦੀ ਮੌਤ ਹੋਣ ਦੀ ਵੀ ਪੁਸ਼ਟੀ ਕੀਤੀ ਹੈ। ਦੇਸ਼ 'ਚ ਇਹ ਇਕ ਦਿਨ 'ਚ ਇਨਫੈਕਸ਼ਨ ਨਾਲ ਹੁਣ ਤੱਕ ਦੀਆਂ ਸਭ ਤੋਂ ਵਧੇਰੇ ਮੌਤਾਂ ਹਨ। ਸਿਹਤ ਅਤੇ ਆਬਾਦੀ ਮੰਤਰਾਲਾ ਨੇ ਮੰਗਲਵਾਰ ਨੂੰ 16,131 ਆਰ.ਟੀ.-ਪੀ.ਸੀ.ਆਰ. ਜਾਂਚ ਕੀਤੀ ਗਈ, ਜਿਸ 'ਚ ਇਹ ਇਨਫੈਕਟਿਡ ਪਾਏ ਗਏ।
ਇਹ ਵੀ ਪੜ੍ਹੋ-ਬ੍ਰਿਟੇਨ 'ਚ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਸੀਰਮ ਇੰਸਟੀਚਿਊਟ, ਬਣਾਏਗੀ ਵੈਕਸੀਨ
ਇਸ ਤਰ੍ਹਾਂ, ਅੱਜ ਕੋਵਿਡ-19 ਦੇ 1175 ਮਰੀਜ਼ ਇਨਫੈਕਸ਼ਨ ਮੁਕਤ ਹੋਏ। ਦੇਸ਼ 'ਚ ਹੁਣ ਇਨਫੈਕਟਿਡਾਂ ਦੀ ਗਿਣਤੀ 351,005 ਹੋ ਗਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 3417 ਹੋ ਗਈ। ਫਿਲਹਾਲ ਕੋਵਿਡ-19 ਦੇ 59,798 ਮਰੀਜ਼ ਇਲਾਜਅਧੀਨ ਹਨ। ਕਾਠਮੰਡੂ ਘਾਟੀ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 3893 ਨਵੇਂ ਮਾਮਲੇ ਸਾਹਮਣੇ ਆਏ। ਕਾਠਮੰਡੂ ਘਾਟੀ ਸਮੇਤ ਨੇਪਾਲ ਦੇ ਵੱਡੇ ਸ਼ਹਿਰਾਂ 'ਚ ਕੋਰੋਨਾ ਵਾਇਰਸ ਦੇ ਕਹਿਰ 'ਤੇ ਰੋਕ ਲਾਉਣ ਲਈ ਪਿਛਲੇ 6 ਦਿਨਾਂ ਤੋਂ ਲਾਕਡਾਊਨ ਲਾਗੂ ਹੈ।
ਇਹ ਵੀ ਪੜ੍ਹੋ-ਕਿਸਾਨ ਨੇ ਉਗਾਇਆ ਇੰਨਾ ਵੱਡਾ ਅੰਬ, ਟੁੱਟ ਗਏ ਸਾਰੇ ਰਿਕਾਰਡ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬ੍ਰਿਟੇਨ 'ਚ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਸੀਰਮ ਇੰਸਟੀਚਿਊਟ, ਬਣਾਏਗੀ ਵੈਕਸੀਨ
NEXT STORY