ਯੰਗੂਨ— ਮਿਆਂਮਾਰ ਦੇ ਸ਼ਾਨ ਸੂਬੇ 'ਚ ਇਕ ਟਰੱਕ ਹਾਦਸੇ ਦੀ ਖਬਰ ਮਿਲੀ ਹੈ। ਸਥਾਨਕ ਅਧਿਕਾਰੀਆਂ ਨੇ ਇਸ ਦੌਰਾਨ ਜਾਣਕਾਰੀ ਦਿੱਤੀ ਕਿ ਬੌਧ ਸ਼ਰਧਾਲੂਆਂ ਨੂੰ ਲਿਜਾ ਰਿਹਾ ਟਰੱਕ ਇਕ ਡੂੰਘੀ ਖੱਡ 'ਚ ਡਿੱਗ ਗਿਆ, ਜਿਸ ਕਾਰਨ ਉਸ 'ਚ ਸਵਾਰ 16 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਹੋਰ 10 ਇਸ ਦੌਰਾਨ ਜ਼ਖਮੀ ਹੋ ਗਏ।
ਸਿਨਹੂਆ ਪੱਤਰਕਾਰ ਏਜੰਸੀ ਨੇ ਦੱਸਿਆ ਕਿ ਇਹ ਟਰੱਕ 26 ਬੌਧੀ ਸ਼ਰਧਾਲੂਆਂ ਸਮੇਤ ਤਿੰਨ ਭਿਕਸ਼ੂਆਂ ਤੇ ਤਿੰਨ ਬੱਚਿਆਂ ਨੂੰ ਲੈ ਕੇ ਮਯੋ ਗਈ-ਯੀਵਾ ਨਾਗਨ ਹਾਈਵੇਅ ਤੇ ਤੰਗਗੀਈ ਤੋਂ ਮੰਡਾਲੇ ਜਾ ਰਿਹਾ ਸੀ, ਜਦੋਂ ਉਹ ਕੰਟਰੋਲ ਤੋਂ ਬਾਹਰ ਹੋ ਕੇ ਕਰੀਬ 2 ਹਜ਼ਾਰ ਫੁੱਟ ਡੂੰਘੀ ਖੱਡ 'ਚ ਜਾ ਡਿੱਗਿਆ। ਘਟਨਾ ਵਾਲੀ ਥਾਂ ਦੇ ਨੇੜੇ ਸਰਚ ਤੇ ਬਚਾਅ ਕਾਰਜ ਜਾਰੀ ਹਨ, ਜਦਕਿ ਜ਼ਖਮੀਆਂ ਨੂੰ ਮੰਡਾਲੇ ਤੇ ਯੀਵਾ ਨਾਗਨ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।
ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਦਸੰਬਰ 'ਚ ਚੋਣਾਂ ਲਈ ਸਹਿਮਤ
NEXT STORY