ਵਾਸ਼ਿੰਗਟਨ— ਮਨੁੱਖ ਨੂੰ ਮੰਗਲ ਗ੍ਰਹਿ 'ਤੇ ਭੇਜਣ ਲਈ ਤਿੰਨ ਸਾਲ ਦੀ ਲੰਮੀ ਯਾਤਰਾ ਦੀਆਂ ਆਪਣੀਆਂ ਤਿਆਰੀਆਂ ਦੇ ਤਹਿਤ ਨਾਸਾ ਲੰਮੇ ਸਮੇਂ ਤਕ ਪੁਲਾੜ ਦੀ ਯਾਤਰਾ ਕਰਨ ਨਾਲ ਪੁਲਾੜ ਯਾਤਰੀਆਂ ਦੀ ਸਿਹਤ 'ਤੇ ਪੈਣ ਵਾਲੇ ਅਸਰ ਨੂੰ ਸਮਝਣ ਲਈ ਖੋਜ ਪ੍ਰਸਤਾਵ ਮੰਗਵਾ ਰਿਹਾ ਹੈ।
ਨਾਸਾ ਦਾ ਮਨੁੱਖੀ ਖੋਜ ਪ੍ਰੋਗਰਾਮ ਵੱਖ-ਵੱਖ ਵਿਸ਼ਿਆਂ 'ਤੇ ਵੀ ਖੋਜ ਪ੍ਰਸਤਾਵ ਮੰਗਵਾ ਰਿਹਾ ਹੈ। ਇਸ ਤਰ੍ਹਾਂ ਦੀ ਖੋਜ ਨਾਲ ਨਾਸਾ ਨੂੰ ਪ੍ਰਸਤਾਵਿਤ 400 ਦਿਨ ਦੇ ਪੁਲਾੜ 'ਚ ਮਿਸ਼ਨ ਦਾ ਆਧਾਰ ਤਿਆਰ ਕਰਨ ਵਿਚ ਮਦਦ ਮਿਲਣ ਦੇ ਨਾਲ ਹੀ ਲੰਮੇ ਸਮੇਂ ਤਕ ਪੁਲਾੜੀ ਜਹਾਜ਼ ਵਿਚ ਰਹਿਣ ਨਾਲ ਸਿਹਤ 'ਤੇ ਪੈਣ ਵਾਲੇ ਸੰਭਾਵਿਤ ਅਸਰ ਦਾ ਪਤਾ ਲਾਉਣ ਅਤੇ ਇਸ ਦਾ ਇਲਾਜ ਕਰਨ ਵਿਚ ਵੀ ਮਦਦ ਮਿਲੇਗੀ।
ਖਾਲਿਦਾ ਜ਼ਿਆ ਨੇ ਪੀ.ਐੱਮ. ਸ਼ੇਖ ਹਸੀਨਾ ਨੂੰ ਭੇਜਿਆ ਕਾਨੂੰਨੀ ਨੋਟਿਸ
NEXT STORY