ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਪਲੇਟਲੇਟ ਗਿਣਤੀ 'ਚ ਭਾਰੀ ਗਿਰਾਵਟ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਮੀਡੀਆ 'ਚ ਆਈ ਇਕ ਖਬਰ 'ਚ ਉਨ੍ਹਾਂ ਦੇ ਨਿੱਜੀ ਡਾਕਟਰ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ। ਸ਼ਰੀਫ (69) ਨੂੰ ਖਰਾਬ ਸਿਹਤ ਦੇ ਚੱਲਦੇ ਸੋਮਵਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਜਿਓ ਨਿਊਜ਼ ਦੀ ਖਬਰ ਮੁਤਾਬਕ ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਅਹਿਮਦ ਨੇ ਟਵੀਟ ਕਰਕੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਗੰਭੀਰ ਰੂਪ ਨਾਲ ਬੀਮਾਰ ਹਨ। ਉਹ ਆਪਣੀ ਸਿਹਤ ਤੇ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਥ੍ਰੋਂਬੋਸਾਈਟੋਪੇਨੀਆ (ਪਲੇਟਲੇਟ ਗਿਣਤੀ ਘੱਟ ਹੋ ਜਾਣਾ) ਤੇ ਐੱਨ.ਐੱਸ.ਟੀ.ਈ.ਐੱਮ.ਆਈ. (ਦਿਲ ਦਾ ਦੌਰਾ) ਤੇ ਗੁਰਦੇ 'ਚ ਖਰਾਬੀ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਡਾਇਬਟੀਜ਼ ਤੇ ਬਲੱਡ ਪ੍ਰੈਸ਼ਰ ਡਿੱਗਣ ਨਾਲ ਵੀ ਸਮੱਸਿਆ ਖੜ੍ਹੀ ਹੋ ਗਈ ਹੈ। ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਸ਼ਰੀਫ ਨੂੰ ਸ਼ਨੀਵਾਰ ਨੂੰ ਇਲਾਜ ਦੌਰਾਨ ਦਿਲ ਦਾ ਦੌਰਾ ਪਿਆ ਸੀ। ਐਤਵਾਰ ਨੂੰ ਨਵੀਂ ਜਾਂਚ ਰਿਪੋਰਟ 'ਚ ਕਿਹਾ ਗਿਆ ਕਿ ਸ਼ਰੀਫ ਦੀ ਪਲੇਟਲੇਟ ਗਿਣਤੀ ਇਕ ਦਿਨ ਦੇ ਅੰਦਰ 45 ਹਜ਼ਾਰ ਤੋਂ 25 ਹਜ਼ਾਰ 'ਤੇ ਆ ਗਈ। ਹਸਪਤਾਲ ਦੇ ਸੂਤਰਾਂ ਦੇ ਮੁਤਾਬਕ ਹਸਪਤਾਲ ਦਾਖਲ ਹੋਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦਾ ਭਾਰ 7 ਕਿਲੋ ਘਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਦਾਖਲ ਹੋਣ ਵੇਲੇ ਉਨ੍ਹਾਂ ਦਾ ਭਾਲ 107 ਕਿਲੋ ਸੀ, ਜੋ ਹੁਣ 100 ਕਿਲੋ ਹੋ ਗਿਆ ਹੈ।
ਇੰਗਲੈਂਡ : ਬੰਦੀਛੋੜ ਦਿਵਸ ਦੀਆਂ ਰੌਣਕਾਂ 'ਚ ਸ਼ਾਮਿਲ ਹੋਏ ਹੋਰਨਾਂ ਭਾਈਚਾਰਿਆਂ ਦੇ ਲੋਕ
NEXT STORY