ਲੰਡਨ/ਪੇਸ਼ਾਵਾਰ : ਪਾਕਿਸਤਾਨ ਦੇ ਇਕ ਨੇਤਾ ਨੇ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਬ ਸ਼ਰੀਫ ਨੂੰ ਹੋਲੀ-ਹੋਲੀ ਮਾਰ ਦੇਣ ਦੀ ਸਾਜ਼ਿਸ਼ ਦਾ ਖੁਲਾਸਾ ਕਰਦਿਆਂ ਸਨਸਨੀ ਫੈਲਾ ਦਿੱਤੀ ਹੈ। ਮੁਤਾਹਿਦਾ ਕੌਮੀ ਮੂਵਮੈਂਟ ਦੇ ਸੰਸਥਾਪਕ ਅਲਤਾਫ ਹੁਸੈਨ ਨੇ ਦਾਅਵਾ ਕਰਦਿਆਂ ਕਿਹਾ ਕਿ ਇਸ ਦੇ ਲਈ ਨਵਾਬ ਸ਼ਰੀਫ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਅਲਤਾਫ ਨੇ ਬ੍ਰਿਟੇਨ 'ਚ ਸ਼ਰਨ ਲੈ ਰੱਖੀ ਹੈ, ਜਦਕਿ ਉਹ ਲੰਡਨ 'ਚ ਰਹਿ ਰਿਹਾ ਹੈ। ਮੁਤਾਹਿਦਾ ਕੌਮੀ ਮੂਵਮੈਂਟ ਦੇ ਸੰਸਥਾਪਕ ਅਲਤਾਫ ਹੁਸੈਨ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਨਵਾਬ ਸ਼ਰੀਫ ਨੂੰ ਪੋਲੋਨੀਅਮ ਨਾਂ ਦਾ ਜ਼ਹਿਰ ਦਿੱਤਾ ਜਾ ਰਿਹਾ ਹੈ।
ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਯਾਸੀਰ ਅਰਾਫਾਤ ਨੂੰ ਹੋਲੀ-ਹੋਲੀ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ, ਠੀਕ ਉਸੇ ਤਰ੍ਹਾਂ ਨਵਾਬ ਸ਼ਰੀਫ ਨੂੰ ਵੀ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਯਾਸੀਰ ਅਰਾਫਾਤ ਦੀ ਮੌਤ 2004 'ਚ ਹੋਈ ਸੀ। ਅਲਤਾਫ ਹੁਸੈਨ ਨੇ ਸਭ ਤੋਂ ਪਹਿਲਾਂ 2 ਨਵੰਬਰ ਨੂੰ ਟਵੀਟ ਕੀਤਾ ਸੀ ਕਿ '' ਨਵਾਬ ਸ਼ਰੀਫ ਦੇ ਸਰੀਰ 'ਚ ਪਲੇਟਲੈਟ ਕਾਊਂਟ ਡਿੱਗ ਰਿਹਾ ਹੈ। ਇਹ ਇਕ ਮਸ਼ਹੂਰ ਤੱਥ ਹੈ ਕਿ ਪੋਲੋਨੋਇਮ ਦੀ ਵਰਤੋਂ ਦੁਸ਼ਮਣਾਂ ਨੂੰ ਖਤਮ ਕਰਨ ਲਈ ਕੀਤੀ ਜਾਂਦੀ ਹੈ। ''
ਇਹ ਹੋਲੀ-ਹੋਲੀ ਜ਼ਹਿਰ ਦਾ ਕੰਮ ਕਰਦਾ ਹੈ ਅਤੇ ਪਲੇਟਲੈਟਾਂ ਨੂੰ ਖਤਮ ਕਰ ਦਿੰਦਾ ਹੈ। ਇਸ ਦੀ ਪੁਸ਼ਟੀ ਮਾਹਿਰ ਰੇਡੀਓ ਐਕਟਿਵ ਪ੍ਰਯੋਗਸ਼ਾਲਾਵਾਂ 'ਚ ਹੀ ਕੀਤੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਇਸ ਦੀ ਜਾਂਚ ਕੌਮਾਂਤਰੀ ਲੈਬ ਨੂੰ ਕਰਨੀ ਚਾਹੀਦੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਰਿਸਰਚ ਆਰਟੀਕਲ ਸ਼ੇਅਰ ਕੀਤਾ ਸੀ, ਜਿਸ ਦਾ ਮੁਖ ਸਿਰਲੇਖ 'ਪੋਲੋਨੀਅਮ-ਏ-ਪਰਫੈਕਟ ਪੁਆਇਜ਼ਨ' ਸੀ। ਉਨ੍ਹਾਂ ਨੇ ਲਿਖਿਆ '' ਪਿਆਰੇ ਵਿਦਿਆਰਥੀਓ ਅਤੇ ਸਮਰਥਕੋ, 2 ਨਵੰਬਰ ਨੂੰ ਮੈਂ ਇਕ ਟਵੀਟ ਕੀਤਾ ਸੀ, ਜਿਸ 'ਤੇ ਤੁਸੀਂ ਬਹੁਤ ਸਾਰੇ ਸਵਾਲ ਪੁੱਛੇ। ਪੋਲੋਨੀਅਮ-ਏ-ਪਰਫੈਕਟ ਪੁਆਇਜ਼ਨ ਮੇਰਾ ਰਿਸਰਚ ਆਰਟੀਕਲ ਹੈ। ਮੈਂ ਇਸ ਵਿਸ਼ੇ 'ਤੇ ਜਵਾਬ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਕ੍ਰਿਪਾ ਕਰਕੇ ਇਸ ਨੂੰ ਧਿਆਨ ਨਾਲ ਪੜ੍ਹੋ।''
ਬੁਰਕੀਨਾ ਫਾਸੋ 'ਚ ਪੰਜ ਸਾਲਾਂ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ, 37 ਲੋਕਾਂ ਦੀ ਮੌਤ
NEXT STORY