ਜੇਨੇਵਾ (ਏਪੀ)- ਸੰਯੁਕਤ ਰਾਸ਼ਟਰ ਦੀ ਪ੍ਰਵਾਸ ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਸਾਲ ਸਰਹੱਦਾਂ ਪਾਰ ਕਰਨ ਦੀ ਕੋਸ਼ਿਸ਼ ਵਿੱਚ ਲਗਭਗ 9,000 ਲੋਕਾਂ ਦੀ ਮੌਤ ਹੋਈ ਹੈ। ਮੌਤਾਂ ਦੀ ਗਿਣਤੀ ਨੇ ਲਗਾਤਾਰ ਪੰਜਵੇਂ ਸਾਲ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਨੇ 2024 'ਚ ਘੱਟੋ-ਘੱਟ 8,938 ਪ੍ਰਵਾਸੀਆਂ ਦੀ ਮੌਤ ਦਰਜ ਕੀਤੀ। ਹਾਲਾਂਕਿ ਅਸਲ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੀਆਂ ਮੌਤਾਂ ਰਿਪੋਰਟ ਨਹੀਂ ਕੀਤੀਆਂ ਗਈਆਂ ਜਾਂ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਜਾਂਦੀਆਂ ਹਨ।
ਆਈ.ਓ.ਐਮ ਦੇ ਮਿਸਿੰਗ ਮਾਈਗ੍ਰੈਂਟਸ ਪ੍ਰੋਜੈਕਟਸ ਦੀ ਕੋਆਰਡੀਨੇਟਰ ਜੂਲੀਆ ਬਲੈਕ ਨੇ ਬਿਆਨ ਵਿੱਚ ਕਿਹਾ,"ਮੌਤਾਂ ਦਾ ਵਾਧਾ ਆਪਣੇ ਆਪ ਵਿੱਚ ਭਿਆਨਕ ਹੈ, ਪਰ ਇਹ ਤੱਥ ਕਿ ਹਰ ਸਾਲ ਹਜ਼ਾਰਾਂ ਲੋਕ ਅਣਪਛਾਤੇ ਰਹਿੰਦੇ ਹਨ, ਹੋਰ ਵੀ ਦੁਖਦਾਈ ਹੈ।" ਏਸ਼ੀਆ ਵਿਚ ਸਭ ਤੋਂ ਮੌਤਾਂ ਦਰਜ ਕੀਤੀਆਂ ਗਈਆਂ, ਜਿੱਥੇ 2,788 ਪ੍ਰਵਾਸੀਆਂ ਦੀਆਂ ਮੌਤਾਂ ਹੋਈਆਂ। ਉਸ ਤੋਂ ਬਾਅਦ ਮੈਡੀਟੇਰੀਅਨ ਸਾਗਰ ਵਿੱਚ 2,452 ਅਤੇ ਅਫਰੀਕਾ ਵਿੱਚ 2,242 ਮੌਤਾਂ ਹੋਈਆਂ।
ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ, 8 ਹਜ਼ਾਰ ਮੀਟਰ ਉੱਚਾ ਉੱਠਿਆ ਸੁਆਹ ਦਾ ਗੁਬਾਰ (ਤਸਵੀਰਾਂ)
ਆਈ.ਓ.ਐਮ ਨੇ ਕਿਹਾ ਕਿ "ਕੈਰੇਬੀਅਨ ਵਿੱਚ ਕੀਮਤੀ 341 ਜਾਨਾਂ ਗਈਆਂ", ਯੂਰਪ ਵਿੱਚ 233 ਅਤੇ ਕੋਲੰਬੀਆ ਅਤੇ ਪਨਾਮਾ ਵਿਚਕਾਰ ਡੇਰੀਅਨ ਕਰਾਸਿੰਗ ਵਿੱਚ 174 ਜਾਨਾਂ ਗਈਆਂ, ਜੋ ਕਿ ਇੱਕ ਨਵਾਂ ਰਿਕਾਰਡ ਹੈ। ਰਿਕਾਰਡ ਮੌਤਾਂ ਦੀ ਖ਼ਬਰ ਏਜੰਸੀ ਵੱਲੋਂ ਦੁਨੀਆ ਭਰ ਵਿੱਚ ਬਹੁਤ ਸਾਰੇ "ਜੀਵਨ ਬਚਾਉਣ ਵਾਲੇ" ਪ੍ਰੋਗਰਾਮਾਂ ਨੂੰ ਮੁਅੱਤਲ ਕਰਨ ਅਤੇ ਸੈਂਕੜੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੇ ਐਲਾਨ ਤੋਂ ਕੁਝ ਦਿਨ ਬਾਅਦ ਆਈ ਹੈ ਕਿਉਂਕਿ ਅਮਰੀਕਾ ਦੀ ਅਗਵਾਈ ਵਾਲੀ ਸਹਾਇਤਾ ਕਟੌਤੀਆਂ ਕਾਰਨ ਦੁਨੀਆ ਭਰ ਦੇ ਲੱਖਾਂ ਕਮਜ਼ੋਰ ਪ੍ਰਵਾਸੀ ਪ੍ਰਭਾਵਿਤ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਕਿਸਤਾਨ ਨੇ 8 ਲੱਖ ਤੋਂ ਵੱਧ ਅਫਗਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ
NEXT STORY