ਲੰਡਨ (ਏ.ਪੀ.)–ਨਵੇਂ ਅਧਿਐਨ ਤੋਂ ਇਹ ਜਾਣਕਾਰੀ ਮਿਲੀ ਹੈ ਕਿਹੜੀ ਦਵਾਈ ਕੋਵਿਡ-19 ਦੇ ਇਲਾਜ ’ਚ ਮਦਦਗਾਰ ਹੈ ਅਤੇ ਕਿਹੜੀ ਨਹੀਂ। ਬ੍ਰਿਟਿਸ਼ ਖੋਜਕਾਰਾਂ ਨੇ ਸ਼ੁੱਕਰਵਾਰ ਨੂੰ ਡੈਕਸਾਮੀਥਾਸੋਨ ਨਾਂ ਦੇ ਸਸਤੇ ਸਟੇਰਾਇਡ ’ਤੇ ਆਪਣਾ ਅਧਿਐਨ ਪ੍ਰਕਾਸ਼ਿਤ ਕੀਤਾ। ਦੋ ਹੋਰ ਅਧਿਐਨ ’ਚ ਪਾਇਆ ਗਿਆ ਕਿ ਮਲੇਰੀਆ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੀ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਹਲਕੇ ਲੱਛਣ ਵਾਲੇ ਮਰੀਜ਼ਾਂ ਦੇ ਇਲਾਜ ’ਚ ਮਦਦਗਾਰ ਨਹੀਂ ਹੈ।
ਆਕਸਫੋਰਡ ਯੂਨੀਵਰਸਿਟੀ ਦੀ ਅਗਵਾਈ ’ਚ ਕੀਤੇ ਗਏ ਇਸ ਅਧਿਐਨ ’ਚ ਸੋਜ ਨੂੰ ਘੱਟ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਟੇਰਾਇਡ ਦਾ ਪ੍ਰੀਖਣ ਕੀਤਾ ਗਿਆ। ਲਗਭਗ 2104 ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ। ਇਸ ਨਾਲ ਆਕਸੀਜਨ ਮਸ਼ੀਨ ਦੀ ਮਦਦ ਲੈਣ ਵਾਲੇ 36 ਫੀਸਦੀ ਮਰੀਜ਼ਾਂ ਦੀ ਮੌਤ ਦਾ ਖਤਰਾ ਘੱਟ ਹੋਇਆ। ਹਾਲਾਂਕਿ ਇਹ ਸ਼ੁਰੂਆਤੀ ਪੜ੍ਹਾਅ ਜਾਂ ਹਲਕੇ ਲੱਛਣ ਵਾਲੇ ਮਰੀਜ਼ਾਂ ਲਈ ਹਾਨੀਕਾਰਕ ਦਿਖਾਈ ਦਿੱਤੀ।
ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਡਾ. ਐਂਥਨੀ ਫਾਓਜੀ ਅਤੇ ਐੱਚ.ਕਿਲਫੋਰਡ ਲੇਨ ਨੇ ‘ਨਿਊ ਇੰਗਲੈਂਡ ਜਨਰਲ ਆਫ ਮੈਡੀਸਨ’ ਵਿਚ ਲਿਖਿਆ ਕਿ ਇਸ ਗੱਲ ਨੂੰ ਲੈ ਕੇ ਸਪੱਸ਼ਟਤਾ ਕਿ ਕਿਹੜੀ ਦਵਾਈ ਲਾਭਕਾਰੀ ਹੈ ਅਤੇ ਕਿਹੜੀ ਨਹੀਂ, ਇਸ ਨਾਲ ਸੰਭਵ ਹੀ ਕਈ ਜਿੰਦਗੀਆਂ ਬਚਾਈਆਂ ਜਾ ਸਕਣਗੀਆਂ।
ਚੀਨ ਨੇ ਕੋਵਿਡ-19 ਦੇ ਮਾਮਲਿਆਂ 'ਚ ਅਚਾਨਕ ਵਾਧੇ ਤੋਂ ਬਾਅਦ ਸ਼ਿਨਜਿਆਂਗ ਭੇਜੀ ਮੈਡੀਕਲ ਟੀਮ
NEXT STORY