ਨਿਊਯਾਰਕ (ਏਜੰਸੀ)- ਖੋਜਕਰਤਾਵਾਂ ਨੇ ਇਕ ਅਜਿਹੀ ਵੈਕਸੀਨ ਲੱਭਣ ਦਾ ਦਾਅਵਾ ਕੀਤਾ ਹੈ, ਜੋ ਕੋਰੋਨਾ ਮਹਾਮਾਰੀ ਲਈ ਰਾਮਬਾਣ ਸਾਬਿਤ ਹੋ ਸਕਦੀ ਹੈ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਚੂਹਿਆਂ 'ਤੇ ਇਸ ਦਾ ਟੈਸਟ ਸਫਲ ਰਿਹਾ ਹੈ। ਨਵੀਂ ਮਰਸ (ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ) ਵੈਕਸੀਨ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਵਿਚ ਬਹੁਤ ਹੀ ਕਾਰਗਰ ਸਾਬਿਤ ਹੋ ਸਕਦਾ ਹੈ। ਖੋਜਕਰਤਾਵਾਂ ਨੇ ਇਕ ਚੂਹੇ 'ਤੇ ਇਸ ਵੈਕਸੀਨ ਦਾ ਸਫਲ ਪ੍ਰੀਖਣ ਕੀਤਾ, ਜਿਸ ਨੂੰ ਮਰਸ (ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ) ਦੀ ਹੈਵੀ ਡੋਜ਼ ਦਿੱਤੀ ਗਈ ਸੀ। ਮਰਸ ਕੋਰੋਨਾ ਵਾਇਰਸ ਨਾਲ ਕਾਫੀ ਮਿਲਦਾ-ਜੁਲਦਾ ਹੈ, ਜਿਸ ਨੇ ਇਸ ਸਮੇਂ ਪੂਰੀ ਦੁਨੀਆ ਵਿਚ ਕਹਿਰ ਵਰ੍ਹਾਇਆ ਹੋਇਆ ਹੈ।
ਅਮਰੀਕਾ ਦੀ ਯੂਨੀਵਰਸਿਟੀ ਆਫ ਜਾਰਜੀਆ ਅਤੇ ਯੂਨੀਵਰਸਿਟੀ ਆਫ ਲੋਵਾ ਦੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਇਹ ਵੈਕਸੀਨ ਕੋਸ਼ੀਕਾਵਾਂ ਵਿਚ ਇਮਿਊਨਟੀ ਰਿਸਪਾਂਸ ਪੈਦਾ ਕਰਨ ਲਈ ਇਕ ਹਾਨੀਕਾਰਕ ਵਾਇਰਸ ਦਾ ਇਸਤੇਮਾਲ ਕਰਦਾ ਹੈ। ਇਸ ਦੇ ਪ੍ਰੀਖਣ ਤੋਂ ਬਾਅਦ ਕੋਰੋਨਾ ਵਾਇਰਸ ਬੀਮਾਰੀਆਂ ਦੇ ਖਿਲਾਫ ਵੈਕਸੀਨ ਤਿਆਰ ਕਰਨ ਦੀ ਇਕ ਉਮੀਦ ਜਗਾਉਂਦੀ ਹੈ। ਜਰਨਲ ਐਮਬਾਓ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਹ ਵੈਕਸੀਨ ਇਕ ਪੈਰਾਇੰਫਿਲੂਏਂਜਾ ਵਾਇਰਸ (ਪੀ.ਆਈ.5) ਹੈ, ਜਿਸ ਵਿਚ ਸਪਾਈਕ ਪ੍ਰੋਟੀਨ ਹੁੰਦਾ ਹੈ, ਜੋ ਮਰਸ ਕੋਸ਼ੀਕਾਵਾਂ ਨੂੰ ਇਨਫੈਕਟਿਡ ਕਰਨ ਲਈ ਇਸਤੇਮਾਲ ਕਰਦਾ ਹੈ। ਮਰਸ ਦੀ ਖਤਰਨਾਕ ਡੋਜ਼ ਦੇਣ ਦੇ ਬਾਵਜੂਦ ਜਦੋਂ ਚੂਹੇ 'ਤੇ ਇਸ ਵੈਕਸੀਨ ਦਾ ਇਸਤੇਮਾਲ ਕੀਤਾ ਗਿਆ ਤਾਂ ਉਸ ਨੂੰ ਕੁਝ ਨਹੀਂ ਹੋਇਆ।
ਯੂਨੀਵਰਸਿਟੀ ਆਫ ਲੋਵਾ ਦੇ ਖੋਜਕਰਤਾ ਪ੍ਰੋਫੈਸਰ ਪਾਲ ਮੈਕ੍ਰੇ ਨੇ ਕਿਹਾ ਕਿ ਸਾਡਾ ਨਵਾਂ ਅਧਿਐਨ ਦਰਸ਼ਾਉਂਦਾ ਹੈ ਕਿ ਪੈਰਾਇੰਫਲੂਏਂਜ਼ਾ ਵਾਇਰਸ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਖਿਲਾਫ ਉਪਯੋਗੀ ਵੈਕਸੀਨ ਸਾਬਿਤ ਹੋ ਸਕਦੀ ਹੈ। ਖੋਜਕਰਤਾ ਹੁਣ ਜਾਨਵਰਾਂ 'ਤੇ ਪੈਰਾਇੰਫਲੂਏਂਜ਼ਾ ਵਾਇਰਸ ਅਧਾਰਿਤ ਵੈਕਸੀਨ ਦੇ ਜ਼ਿਆਦਾ ਇਸਤੇਮਾਲ ਕਰਕੇ ਅਧਿਐਨ ਦੀ ਯੋਜਨਾ ਬਣਾ ਰਹੇ ਹਨ ਕਿਉਂਕਿ ਮਰਸ ਅਤੇ ਕੋਵਿਡ-19 ਦੋਹਾਂ ਹੀ ਕੋਰੋਨਾ ਵਾਇਰਸ ਕਾਰਣ ਫੈਲਦਾ ਹੈ। ਮਰਸ ਜ਼ਿਆਦਾ ਖਤਰਨਾਕ ਹੈ, ਪਰ 2012 ਤੋਂ ਇਹ ਵਾਇਰਸ ਫੈਲਣ ਤੋਂ ਬਾਅਦ ਹੁਣ ਤੱਕ ਸਿਰਫ 2494 ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਵੁਹਾਨ ਵਿਚ ਪਿਛਲੇ ਸਾਲ ਦਸੰਬਰ ਵਿਚ ਫੈਲੇ ਕੋਵਿਡ-19 ਵਾਇਰਸ ਨਾਲ ਦੁਨੀਆਭਰ ਵਿਚ ਹੁਣ ਤੱਕ 70 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।
ਯੂਰਪ 'ਚ ਕੋਰੋਨਾ ਦੇ ਮਾਮਲੇ 7.5 ਲੱਖ ਪਾਰ, ਜਾਣੋ ਕਿਸ ਦੇਸ਼ 'ਚ ਕਿੰਨੇ ਮਾਮਲੇ
NEXT STORY