ਨਿਊਯਾਰਕ (ਬਿਊਰੋ)— ਨਿਊਯਾਰਕ ਦੇ ਕੇਟਸਕਿਲ ਪਹਾੜਾਂ ਵਿਚ ਸਥਿਤ ਕਾਟਰਸਕਿਲ ਫਾਲਸ ਆਪਣੀ ਕੁਦਰਤੀ ਸੁੰਦਰਤਾ ਲਈ ਮਸ਼ਹੂਰ ਹੈ। ਕੁਦਰਤ ਪ੍ਰੇਮਿਆਂ ਲਈ ਇਹ ਕਿਸੇ ਸਵਰਗ ਤੋਂ ਘੱਟ ਨਹੀਂ। ਇਸ ਦੇ ਨਾਲ ਹੀ ਸੈਲਫੀ ਦੇ ਸ਼ੁਕੀਨ ਲੋਕਾਂ ਲਈ ਵੀ ਇਹ ਆਕਰਸ਼ਕ ਜਗ੍ਹਾ ਹੈ। ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਨ ਲਈ ਜ਼ਿਆਦਾਤਰ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਇੱਥੇ ਸੈਲਫੀਆਂ ਲੈਂਦੇ ਹਨ। ਇਸੇ ਕਾਰਨ ਹੁਣ ਇਹ ਜਗ੍ਹਾ ਜਾਨਲੇਵਾ ਬਣਦੀ ਜਾ ਰਹੀ ਹੈ।
ਨਿਊਯਾਰਕ ਫੌਰੈਸਟ ਰੇਂਜਰ ਮੁਤਾਬਕ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਨ ਲਈ ਲੋਕ ਵੱਖ-ਵੱਖ ਸਟਾਈਲ ਵਿਚ ਕਾਟਰਸਕਿਲ ਫਾਲਸ ਦੀਆਂ ਖਤਰਨਾਕ ਥਾਵਾਂ 'ਤੇ ਤਸਵੀਰਾਂ ਖਿੱਚਦੇ ਹਨ। ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟਾਂ ਮੁਤਾਬਕ ਬੀਤੇ ਕੁਝ ਸਾਲਾਂ ਵਿਚ ਸੋਸ਼ਲ ਮੀਡੀਆ ਕਾਰਨ ਪੂਰੀ ਦੁਨੀਆ ਵਿਚ ਝਰਨਿਆਂ ਨੂੰ ਦੇਖਣ ਲਈ ਸੈਲਾਨੀਆਂ ਵਿਚ ਕਾਫੀ ਉਤਸ਼ਾਹ ਦੇਖਿਆ ਗਿਆ ਹੈ। ਇਸ ਕਾਰਨ ਵਾਪਰਦੇ ਕਈ ਹਾਦਸੇ ਸਾਹਮਣੇ ਆਏ ਹਨ।
ਇੱਥੇ ਦੱਸ ਦਈਏ ਕਿ ਸਾਲ 2014 ਵਿਚ ਨਿਊਯਾਰਕ ਕਾਟਰਸਕਿਲ ਫਾਲਸ 'ਤੇ 2 ਸੈਲਾਨੀਆਂ ਦੀ ਕਿਸੇ ਕਾਰਨ ਮੌਤ ਹੋ ਗਈ ਸੀ। ਉਦੋਂ ਤੋਂ ਹੀ ਇਸ ਜਗ੍ਹਾ ਨੂੰ ਸੁਰੱਖਿਅਤ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਇਸ ਦੇ ਬਾਵਜੂਦ ਵੀ ਹਾਦਸੇ ਹੁੰਦੇ ਹੀ ਰਹਿੰਦੇ ਹਨ। ਸਾਲ 2016 ਵਿਚ ਇਕ ਵਾਰ ਫਿਰ ਇੱਥੇ ਘੁੰਮਣ ਲਈ ਆਏ 2 ਸੈਲਾਨੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਅਜਿਹੇ ਹਾਦਸੇ ਰੋਕਣ ਲਈ ਅਤੇ ਸੈਲਾਨੀਆਂ ਦੀ ਸੁਰੱਖਿਆ ਦੇ ਤਹਿਤ ਸਰਕਾਰ ਵੱਲੋਂ ਨਵੇਂ ਕਦਮ ਚੁੱਕੇ ਗਏ ਹਨ। ਇਨ੍ਹਾਂ ਵਿਚ ਕਾਟਰਸਕਿਲ ਫਾਲਸ 'ਤੇ ਐਲਕੋਹਲ ਦੀ ਵਰਤੋਂ ਕਰਨ, ਉੱਚੀ ਆਵਾਜ਼ ਵਾਲਾ ਸੰਗੀਤ ਵਜਾਉਣ ਅਤੇ ਅੱਗ ਬਾਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
'ਪ੍ਰਮਾਣੂ ਸਮਝੌਤਾ ਬਚਾਉਣ ਦੇ ਲਈ ਯੂਰਪ ਨੂੰ ਚੁਕਾਉਣਾ ਹੋਵੇਗਾ ਮੁੱਲ'
NEXT STORY