ਵੇਲਿੰਗਟਨ-ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਫੜ੍ਹ ਕੇ ਜੇਲ੍ਹ 'ਚ ਭੇਜ ਦਿੱਤਾ ਸੀ। ਉਹ ਵਿਕਅਤੀ ਤਿੰਨ ਸਾਲ ਤੋਂ ਇਸਲਾਮਿਮਕ ਸਟੇਟ ਸਮੂਹ ਦੇ ਪ੍ਰਭਾਵ 'ਚ ਸੀ, ਉਸ ਦੇ ਕੋਲ ਚਾਕੂ ਬਰਾਮਾਦ ਕੀਤਾ ਗਿਆ ਸੀ ਅਤੇ ਉਸ ਕੋਲ ਕੱਟੜਪੰਥੀ ਨਾਲ ਸਬੰਧਿਤ ਵੀਡੀਓ ਵੀ ਮਿਲੀਆਂ ਸਨ। ਅਧਿਕਾਰੀਆਂ ਦਾ ਕਹਿਣਾ ਸੀ ਕਿ ਉਸ ਨੂੰ ਸਲਾਖਾਂ ਦੇ ਪਿਛੇ ਰੱਖਣ ਲਈ ਹੁਣ ਉਹ ਹੋਰ ਕੁਝ ਨਹੀਂ ਕਰ ਸਕਦੇ, ਹਾਲਾਂਕਿ ਇਸ ਗੱਲ ਦਾ ਖਦਸ਼ਾ ਹੈ ਕਿ ਉਹ ਲੋਕਾਂ 'ਤੇ ਹਮਲਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ
ਪੁਲਸ ਨੇ ਜੁਲਾਈ ਤੋਂ ਕਰੀਬ 53 ਦਿਨ ਤੱਕ ਉਸ ਵਿਅਕਤੀ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ। ਇਸ ਮੁਹਿੰਮ 'ਚ ਕਰੀਬ 30 ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਦਾ ਖਦਸ਼ਾ ਉਸ ਸਮੇਂ ਸਹੀ ਸਾਬਤ ਹੋਇਆ ਜਦ ਸ਼ੁੱਕਰਵਾਰ ਨੂੰ ਉਸ ਵਿਅਕਤੀ ਨੇ ਆਕਲੈਂਡ ਦੇ ਇਕ ਸੁਪਰਮਾਰਕਿਟ 'ਚ ਇਕ ਸਟੋਰ ਤੋਂ ਰਸੋਈ 'ਚ ਕੰਮ ਆਉਣ ਵਾਲਾ ਚਾਕੂ ਚੁੱਕਿਆ ਅਤੇ ਪੰਜ ਲੋਕਾਂ ਨੂੰ ਮਾਰ ਦਿੱਤਾ, ਇਸ 'ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ :ਕੋਰੋਨਾ ਮਹਾਮਾਰੀ ਦੌਰਾਨ ਵਜ਼ਨ ਵਧਣ ਨਾਲ ਸ਼ੂਗਰ ਦਾ ਖਤਰਾ ਵਧਿਆ : ਅਧਿਐਨ
ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਹਮਲਾ ਕਰਨ ਵਾਲਾ ਵਿਅਕਤੀ 32 ਸਾਲਾ ਅਹਿਮਦ ਆਥਿਲ ਮੁਹਮੰਦ ਹੈ। ਇਸ ਘਟਨਾ 'ਚ ਦੋ ਹੋਰ ਦੁਕਾਨਦਾਰ ਜ਼ਖਮੀ ਹੋਏ। ਹਸਪਤਾਲ 'ਚ ਦਾਖਲ ਤਿੰਨ ਮਰੀਜ਼ਾਂ ਦੀ ਸ਼ਨੀਵਾਰ ਨੂੰ ਵੀ ਹਾਲਾਤ ਗੰਭੀਰ ਬਣੀ ਰਹੀ, ਤਿੰਨ ਹੋਰ ਦੀ ਹਾਲਤ ਸਥਿਰ ਹੈ। ਹਮਲੇ 'ਚ ਜ਼ਖਮੀ ਸੱਤਵੇਂ ਵਿਅਕਤੀ ਦਾ ਇਲਾਜ ਉਸ ਦੇ ਘਰ 'ਚ ਹੀ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਆਥਿਲ 'ਤੇ ਨਜ਼ਰ ਰੱਖ ਰਹੇ ਸਾਦੇ ਕੱਪੜੇ ਪਾਏ ਅਧਿਕਾਰੀ ਉਸ ਵੇਲੇ ਹਰਕਤ 'ਚ ਆਏ ਜਦ ਉਨ੍ਹਾਂ ਨੇ ਦੇਖਿਆ ਕਿ ਲੋਕ ਇੱਧਰ-ਉੱਧਰ ਭੱਜ ਰਹੇ ਹਨ। ਹਮਲੇ ਦੇ ਕੁਝ ਹੀ ਮਿੰਟਾਂ 'ਚ ਉਨ੍ਹਾਂ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ: 8 'ਚੋਂ 1 ਅਮਰੀਕੀ ਵਿਅਕਤੀ ਨੇ ਕੋਵਿਡ-19 ਲਈ ਕੀਤਾ ਪਾਜ਼ੇਟਿਵ ਟੈਸਟ
NEXT STORY