ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਪੰਜ ਹਫਤਿਆਂ ਦੇ ਬਾਅਦ ਸ਼ਨੀਵਾਰ ਨੂੰ ਕੋਵਿਡ-19 ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ।ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਦੋ ਨਵੇਂ ਮਾਮਲਿਆਂ ਵਿਚੋਂ ਇਕ ਪ੍ਰਬੰਧਿਤ ਇਕਾਂਤਵਾਸ ਦੀ ਸਹੂਲਤ ਵਿਚ ਹਾਲ ਹੀ ਵਿਚ ਪਰਤਿਆ ਹੋਇਆ ਸੀ। ਦੂਸਰਾ ਇਕ ਕਮਿਊਨਿਟੀ ਮਾਮਲਾ ਸੀ ਜਿਸ ਦੇ ਸਰੋਤ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ-ਵਿਸ਼ਵ 'ਚ ਕੋਰੋਨਾ ਨਾਲ 3.05 ਕਰੋੜ ਪੀੜਤ, 9.51 ਲੱਖ ਲੋਕਾਂ ਦੀ ਮੌਤ
ਮੰਤਰਾਲੇ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕੀਤੇ ਗਏ ਕੋਵਿਡ-19 ਦੇ ਕੁੱਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਹੁਣ 1,460 ਹੋ ਗਈ ਹੈ।ਨਿਊਜ਼ੀਲੈਂਡ ਵਿਚ ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ 67 ਹੈ ਜੋ ਆਕਲੈਂਡ ਦੇ ਹਸਪਤਾਲਾਂ ਵਿਚ ਚਾਰ ਕੋਵਿਡ-19 ਮਰੀਜ਼ਾਂ ਨੂੰ ਸ਼ਾਮਲ ਕਰਦੇ ਹਨ। ਨਿਊਜ਼ੀਲੈਂਡ ਭਰ ਦੀਆਂ ਪ੍ਰਯੋਗਸ਼ਾਲਾਵਾਂ ਨੇ 8,359 ਟੈਸਟਾਂ ਦੀ ਪ੍ਰਕਿਰਿਆ ਕੀਤੀ, ਜਿਸ ਨਾਲ ਹੁਣ ਤੱਕ ਪੂਰੇ ਕੀਤੇ ਗਏ ਟੈਸਟਾਂ ਦੀ ਗਿਣਤੀ 905,436 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਇਮਰਾਨ ਦੇ ਪਸੰਦੀਦਾ ਮੌਲਾਨਾ ਨੇ ਕਿਹਾ-'ਕਾਲਜ 'ਚ ਅੱਗ ਤੇ ਪੈਟਰੋਲ ਇਕੱਠੇ ਰਹਿਣਗੇ ਤਾਂ ਬਲਾਤਕਾਰ ਹੋਣਗੇ'
ਵਿਸ਼ਵ 'ਚ ਕੋਰੋਨਾ ਨਾਲ 3.05 ਕਰੋੜ ਪੀੜਤ, 9.51 ਲੱਖ ਲੋਕਾਂ ਦੀ ਮੌਤ
NEXT STORY