ਸਿਓਲ— ਉੱਤਰੀ ਕੋਰੀਆ ਨੇ ਵੀਰਵਾਰ ਨੂੰ ਸਮੁੰਦਰ 'ਚ ਛੋਟੀ ਦੂਰੀ ਦੀਆਂ ਦੋ ਮਿਜ਼ਾਇਲਾਂ ਦਾਗੀਆਂ। ਦੱਖਣੀ ਕੋਰੀਆ ਦੇ ਸਾਂਝੇ ਚੀਫ ਆਫ ਸਟਾਫ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਕਾਰ ਅਗਲੇ ਮਹੀਨੇ ਹੋਣ ਵਾਲੀਆਂ ਫੌਜੀ ਮੁਹਿੰਮਾਂ ਨੂੰ ਲੈ ਕੇ ਚਿਤਾਵਨੀਆਂ ਦਿੱਤੇ ਜਾਣ ਦੇ ਬਾਅਦ ਇਹ ਕਦਮ ਚੁੱਕਿਆ ਹੈ। ਉੱਤਰੀ ਕੋਰੀਆ ਨੇ ਆਗਾਹ ਕੀਤਾ ਸੀ ਕਿ ਇਨ੍ਹਾਂ ਯੁੱਧ ਮੁਹਿੰਮਾਂ ਨਾਲ ਵਾਸ਼ਿੰਗਟਨ ਅਤੇ ਪਿਯੋਂਗਯਾਂਗ ਵਿਚਕਾਰ ਪ੍ਰਮਾਣੂ ਨਿਸ਼ਸਤਰੀਕਰਣ ਦੀ ਗੱਲ ਬਹਾਲ ਹੋਣ ਦੀ ਯੋਜਨਾ ਪ੍ਰਭਾਵਿਤ ਹੋ ਸਕਦੀ ਹੈ।
ਦੱਖਣੀ ਕੋਰੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕੋਰੀਆ ਨੇ ਤੜਕੇ ਦੋ ਮਿਜ਼ਾਇਲਾਂ ਦਾਗੀਆਂ ਅਤੇ ਉਨ੍ਹਾਂ ਨੇ ਪੂਰਬੀ ਸਾਗਰ 'ਚ ਡਿੱਗਣ ਤੋਂ ਪਹਿਲਾਂ ਤਕਰੀਬਨ 430 ਕਿਲੋਮੀਟਰ ਦੀ ਦੂਰੀ ਤਕ ਉਡਾਣ ਭਰੀ। ਪੂਰਬੀ ਸਾਗਰ ਨੂੰ ਜਾਪਾਨ ਸਾਗਰ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ,''ਇਹ ਸਪੱਸ਼ਟ ਨਹੀਂ ਹੈ ਕਿ ਕੀ ਕਿਮ ਜੋਂਗ ਉਨ੍ਹਾਂ ਪ੍ਰੀਖਣ ਸਥਾਨਾਂ 'ਤੇ ਮੌਜੂਦ ਸਨ ਜਾਂ ਨਹੀਂ।
ਜਾਪਾਨ ਨੇ ਕਿਹਾ ਕਿ ਮਿਜ਼ਾਇਲਾਂ ਜਾਪਾਨ ਦੇ ਸਾਗਰ ਤਕ ਨਹੀਂ ਪੁੱਜੀਆਂ। ਜਾਪਾਨ ਦੇ ਰੱਖਿਆ ਮੰਤਰੀ ਨੇ ਪਿਯੋਂਗਯਾਂਗ ਦੇ ਇਸ ਕਦਮ ਨੂੰ 'ਬੇਹੱਦ ਅਫਸੋਸਨਾਕ' ਦੱਸਿਆ। ਉੱਤਰੀ ਕੋਰੀਆ ਨੇ ਆਖਰੀ ਵਾਰ 9 ਮਈ ਨੂੰ ਛੋਟੀ ਦੂਰੀ ਦੀਆਂ ਮਿਜ਼ਾਇਲਾਂ ਦਾਗੀਆਂ ਸਨ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਫੀ ਸਾਧਾਰਣ- ਸਮੁੰਦਰੀ ਮਿਜ਼ਾਇਲਾਂ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਨਾਲ ਉਨ੍ਹਾਂ ਦੇ ਰਿਸ਼ਤੇ ਪ੍ਰਭਾਵਿਤ ਨਹੀਂ ਹੋਣਗੇ। ਕਿਮ ਅਤੇ ਟਰੰਪ ਗੈਰ-ਫੌਜੀ ਖੇਤਰ 'ਚ 30 ਜੂਨ ਨੂੰ ਹੋਈ ਬੈਠਕ 'ਚ ਗੱਲਬਾਤ ਫਿਰ ਤੋਂ ਸ਼ੁਰੂ ਕਰਨ 'ਤੇ ਸਹਿਮਤ ਹੋ ਗਏ ਸਨ। ਇਸ ਬੈਠਕ ਮਗਰੋਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਸੀ ਕਿ ਕਾਰਜਕਾਰੀ ਪੱਧਰ ਦੀ ਗੱਲਬਾਤ ਜੁਲਾਈ ਤਕ ਹੋ ਸਕਦੀ ਹੈ। ਹਾਲਾਂਕਿ ਪਿਛਲੇ ਹਫਤੇ ਉੱਤਰੀ ਕੋਰੀਆ ਨੇ ਫੌਜੀ ਮੁਹਿੰਮਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਇਹ ਫੌਜੀ ਮੁਹਿੰਮਾਂ ਕੁੱਝ ਸਾਲਾਂ ਤੋਂ ਬੰਦ ਸਨ ਅਤੇ ਪ੍ਰਮਾਣੂ ਸੰਪੰਨ ਦੇਸ਼ ਨਾਲ ਤਣਾਅ ਘੱਟ ਕਰਨ ਲਈ ਇਨ੍ਹਾਂ ਮੁਹਿੰਮਾਂ ਨੂੰ ਰੋਕਿਆ ਗਿਆ ਸੀ।
ਅਮਰੀਕੀ ਸੈਨੇਟ ਨੇ 9/11 ਹਮਲੇ ਦੇ ਪੀੜਤਾਂ ਦਾ ਵਧਾਇਆ ਮੁਆਵਜ਼ਾ
NEXT STORY