ਮਾਸਕੋ (ਵਾਰਤਾ): ਯੂਕਰੇਨ ਦੇ ਸਾਬਕਾ ਰੱਖਿਆ ਮੰਤਰੀ ਐਂਡਰੀ ਜਾਗੋਰੋਡਨਿਉਕ ਨੇ ਕਿਹਾ ਕਿ ਦੇਸ਼ ਦੀ ਸੀਮਾ 'ਤੇ ਇਕੱਠੇ ਹੋਏ ਰੂਸੀ ਫ਼ੌਜੀ ਹਮਲਿਆਂ ਲਈ ਕਾਫ਼ੀ ਨਹੀਂ ਹਨ। ਜਾਗੋਰੋਡਨਿਊਕ ਨੇ ਦਿ ਗਾਰਡੀਅਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਰੂਸ ਯੂਕਰੇਨ ਦੇ ਕਿਸੇ ਵੀ ਸ਼ਹਿਰ ਨੂੰ ਆਪਣੇ ਕਬਜੇ ਵਿੱਚ ਨਹੀਂ ਲੈ ਸਕਦਾ ਹੈ। ਪੂਰੀ ਤਰ੍ਹਾਂ ਨਾਲ ਕਬਜ਼ੇ ਦੀ ਕਾਰਵਾਈ ਕਰਨ ਲਈ 200,000 ਸੈਨਿਕਾਂ ਦੀ ਲੋੜ ਹੈ, ਜੋ ਅਜੇ ਵੀ ਮੌਜੂਦ ਨਹੀਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਨੇ 'ਲਾਪਤਾ' ਅਫਗਾਨ ਮਹਿਲਾ ਕਾਰਕੁਨਾਂ ਬਾਰੇ ਤਾਲਿਬਾਨ ਤੋਂ ਮੰਗਿਆ ਜਵਾਬ
ਉਹਨਾਂ ਨੇ ਕਿਹਾ ਕਿ ਹਾਲੇ ਸਥਿਤੀ ਭਾਵੇਂ ਗੰਭੀਰ ਹੈ ਪਰ ਰੂਸ ਦਾ ਹਮਲਾ ਕਰਨਾ ਸੰਭਵ ਨਹੀਂ ਲੱਗਦਾ ਹੈ। ਯੂਕਰੇਨ ਦੇ ਮੌਜੂਦਾ ਸੁਰੱਖਿਆ ਮੰਤਰੀ ਓਲੇਕਸੀ ਰਾਜਨੀਕੋਵ ਨੇ ਐਤਵਾਰ ਨੂੰ ਕਿਹਾ ਸੀ ਕਿ ਰੂਸ ਦੇ ਇਸ ਮੁੱਦੇ 'ਤੇ ਅੱਗੇ ਵਧਣ ਦੀ ਸੰਭਾਵਨਾ ਘੱਟ ਹੈ। ਅਮਰੀਕਾ ਦੇ ਪ੍ਰਮੁੱਖ ਅਤੇ ਕੁਝ ਹੋਰ ਅੰਤਰ-ਰਾਸ਼ਟਰੀ ਮੀਡੀਆ ਨੇ ਅਮਰੀਕੀ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਰੂਸ ਨੇ ਕਥਿਤ ਤੌਰ 'ਤੇ ਯੂਕਰੇਨ ਨਾਲ ਆਪਣੀ ਸਰਹੱਦ 'ਤੇ ਘੱਟ ਤੋਂ ਘੱਟ ਆਪਣੀ 70 ਫੀਸਦੀ ਫ਼ੌਜ ਇਕੱਠੀ ਕੀਤੀ ਹੈ ਤਾਂ ਜੋ ਵੱਡੇ ਪੱਧਰ 'ਤੇ ਸੰਭਾਵਿਤ ਹਮਲੇ ਨੂੰ ਠੋਸ ਰੂਪ ਦਿੱਤਾ ਜਾ ਸਕੇ। ਇਸ ਦੇ ਨਤੀਜੇ ਵਜੋਂ 50,000 ਤੱਕ ਨਾਗਰਿਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਸਕਦੀ ਹੈ, ਨਾਲ ਹੀ ਪੰਜ ਹਜ਼ਾਰ ਤੋਂ ਲੈ ਕੇ 25,000 ਤੱਕ ਯੂਕਰੇਨ ਦੇ ਫ਼ੌਜੀ ਮਾਰੇ ਜਾ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਿੰਗਾਪੁਰ ਏਅਰ ਸ਼ੋਅ 'ਚ ਭਾਰਤੀ ਹਵਾਈ ਸੈਨਾ ਦਾ ਤੇਜਸ ਦਿਖਾਏਗਾ ਕਰਤਬ
ਇਸ ਦੌਰਾਨ ਰੂਸ ਨੇ ਕਿਸੇ ਵੀ ਦੇਸ਼ ਵਿਚ ਹਮਲੇ ਦੀ ਗੱਲ ਨੂੰ ਭਾਵੇਂ ਨਕਾਰਿਆ ਹੈ ਪਰ ਇੰਨਾ ਜ਼ਰੂਰ ਕਿਹਾ ਹੈ ਕਿ ਸਰਹੱਦ 'ਤੇ ਸੈਨਾਵਾਂ ਨੂੰ ਜੁਟਾਉਣ ਦਾ ਉਹਨਾਂ ਦਾ ਕਦਮ ਸਹੀ ਹੈ, ਉਹਨਾਂ ਨੂੰ ਅਜਿਹਾ ਕਰਨਾ ਸਹੀ ਲੱਗਦਾ ਹੈ। ਇਸ ਦੇ ਨਾਲ ਹੀ ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਨਾਟੋ ਦਾ ਯੂਕਰੇਨ ਨੂੰ ਖੁਦ ਵਿਚ ਸ਼ਾਮਲ ਕਰਨਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ।
ਖੁਫੀਆ ਰਿਪੋਰਟ ’ਚ ਚਿਤਾਵਨੀ, ਭਾਰਤ-ਨੇਪਾਲ ਦੀ ਸਰਹੱਦ ’ਤੇ ਮਸਜਿਦਾਂ ਤੇ ਮਦਰਸਿਆ ਦੀ ਵਧੀ ਗਿਣਤੀ
NEXT STORY