ਕਰਾਚੀ (ਭਾਸ਼ਾ) : ਗੁਆਂਢੀ ਦੇਸ਼ ਪਾਕਿਸਤਾਨ ’ਚ ਇਸ ਸਾਲ ਦੇ ਅੰਤ ਤੱਕ ਪਾਲੀਮਰ ਪਲਾਸਟਿਕ ਨਾਲ ਬਣੇ ਨਵੇਂ ਨੋਟਾਂ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ। ਪਾਕਿਸਤਾਨ ਦਾ ਕੇਂਦਰੀ ਬੈਂਕ ਇਕ ਪ੍ਰਯੋਗ ਤਹਿਤ ਨਵੇਂ ਪਾਲੀਮਰ ਪਲਾਸਟਿਕ ਨੋਟ ਬਾਜ਼ਾਰ ’ਚ ਲਿਆਏਗਾ। ਕੇਂਦਰੀ ਬੈਂਕ ਇਸ ਦੇ ਨਾਲ ਹੀ ਬਿਹਤਰ ਸੁਰੱਖਿਆ ਅਤੇ ਹੋਲੋਗ੍ਰਾਮ ਸਹੂਲਤਾਂ ਲਈ ਸਾਰੇ ਮੌਜੂਦਾ ਬੈਂਕ ਨੋਟਾਂ ਨੂੰ ਮੁੜ ਤੋਂ ਡਿਜ਼ਾਈਨ ਕਰੇਗਾ।
ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਜਮੀਲ ਅਹਿਮਦ ਨੇ ਇਸਲਾਮਾਬਾਦ ’ਚ ਬੈਂਕਿੰਗ ਅਤੇ ਵਿੱਤ ’ਤੇ ਸੀਨੇਟ ਕਮੇਟੀ ਨੂੰ ਦੱਸਿਆ ਹੈ ਕਿ ਇਸ ਸਾਲ ਦਸੰਬਰ ਤੱਕ ਸਾਰੇ ਮੌਜੂਦਾ ਕਾਗਜ਼ੀ ਕਰੰਸੀ ਨੋਟਾਂ ਨੂੰ ਨਵੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਮੁੜ ਤੋਂ ਡਿਜ਼ਾਈਨ ਕੀਤਾ ਜਾ ਰਿਹਾ ਹੈ। ਅਹਿਮਦ ਨੇ ਦੱਸਿਆ ਕਿ 10, 50, 100, 500, 1000 ਅਤੇ 5000 ਰੁਪਏ ਦੇ ਨੋਟਾਂ ’ਚ ਨਵੇਂ ਡਿਜ਼ਾਈਨ ਵਾਲੇ ਬੈਂਕ ਨੋਟ ਦਸੰਬਰ ’ਚ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸਟੀਲ ਪਲਾਂਟ 'ਚ ਜ਼ਬਰਦਸਤ ਧਮਾਕਾ; ਪਿਘਲਿਆ ਹੋਇਆ ਲੋਹਾ ਮਜ਼ਦੂਰਾਂ 'ਤੇ ਡਿੱਗਿਆ, 30 ਜ਼ਖਮੀ
ਮਾਮਲੇ ਤੋਂ ਜਾਣਕਾਰ ਇਕ ਸੂਤਰ ਦਾ ਕਹਿਣਾ ਹੈ ਕਿ ਪੁਰਾਣੇ ਨੋਟ 5 ਸਾਲ ਤੱਕ ਵਰਤੋਂ ਵਿਚ ਰਹਿਣਗੇ ਅਤੇ ਕੇਂਦਰੀ ਬੈਂਕ ਹੌਲੀ-ਹੌਲੀ ਉਨ੍ਹਾਂ ਨੂੰ ਬਾਜ਼ਾਰ ਤੋਂ ਹਟਾ ਦੇਵੇਗਾ। ਮੌਜੂਦਾ ਸਮੇਂ ’ਚ ਲਗਭਗ 40 ਦੇਸ਼ ਪਾਲੀਮਰ ਪਲਾਸਟਿਕ ਬੈਂਕ ਨੋਟਾਂ ਦੀ ਵਰਤੋਂ ਕਰਦੇ ਹਨ। ਇਸ ਨੋਟ ਦਾ ਜਾਅਲੀ ਨੋਟ ਬਣਾਉਣਾ ਔਖਾ ਹੈ ਅਤੇ ਇਨ੍ਹਾਂ ’ਚ ਹੋਲੋਗ੍ਰਾਮ ਅਤੇ ਪਾਰਦਰਸ਼ੀ ਵਿੰਡੋ ਵਰਗੇ ਹਾਈ ਐਡਵਾਂਸ ਫੀਚਰਜ਼ ਵੀ ਹਨ।
ਆਸਟ੍ਰਲੀਆ 1998 ’ਚ ਪਾਲੀਮਰ ਬੈਂਕ ਨੋਟ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਸੀ। ਅਹਿਮਦ ਨੇ ਇਹ ਵੀ ਪੁਸ਼ਟੀ ਕੀਤੀ ਕਿ ਕੇਂਦਰੀ ਬੈਂਕ ਦੀ 5,000 ਰੁਪਏ ਦੇ ਨੋਟ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਇਕ ਮੈਂਬਰ ਮੋਹਸਿਨ ਅਜ਼ੀਜ਼ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਭ੍ਰਿਸ਼ਟ ਲੋਕਾਂ ਲਈ ਆਪਣਾ ਕਾਰੋਬਾਰ ਕਰਨਾ ਸੌਖਾ ਹੋ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ, ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ 'ਚ ਹੋਈ ਨੌਜਵਾਨ ਦੀ ਮੌਤ
NEXT STORY