ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਮੁੱਖ ਮੰਤਰੀ ਚੁਣਨ ਲਈ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਇਸ ਦੌਰਾਨ ਸੈਂਟਰਲ ਕੋਸਟ 'ਚ ਬਣੇ ਇਕ ਪੋਲਿੰਗ ਬੂਥ 'ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਵਿਅਕਤੀ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਪੁਲਸ ਨੇ ਕਿਹਾ ਕਿ ਇਹ ਮਾਮਲਾ ਸ਼ੱਕੀ ਨਹੀਂ ਲੱਗ ਰਿਹਾ। ਉਂਝ ਇਸ ਸਬੰਧੀ ਅਜੇ ਜਾਂਚ ਜਾਰੀ ਹੈ।
ਟੱਗਰੇਹ ਲੇਕਸ ਸੈਕੰਡਰੀ ਕਾਲਜ 'ਚ ਬਣੇ ਪੋਲਿੰਗ ਬੂਥ 'ਤੇ ਸ਼ਨੀਵਾਰ ਸਵੇਰੇ 11.15 ਵਜੇ ਵਿਅਕਤੀ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਵਿਅਕਤੀ ਕੈਂਪਸ ਦੇ ਗੇਟ ਅੱਗੇ ਡਿੱਗ ਗਿਆ ਤੇ ਮੈਡੀਕਲ ਕਰਮਚਾਰੀਆਂ ਨੂੰ ਸੱਦਿਆ ਗਿਆ। ਇੱਥੇ ਹੀ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਕਾਰਨ ਇਸ ਬੂਥ ਨੂੰ ਬੰਦ ਕਰ ਦਿੱਤਾ ਗਿਆ। ਇਲੈਕਸ਼ਨ ਕਮਿਸ਼ਨ ਵਲੋਂ ਜਾਰੀ ਬਿਆਨ ਮੁਤਾਬਕ ਇਸ ਬੂਥ 'ਚ ਵੋਟਿੰਗ ਪ੍ਰਕਿਰਿਆ ਥੋੜੀ ਦੇਰ ਬਾਅਦ ਸ਼ੁਰੂ ਹੋਵੇਗੀ। ਇਸ ਲਈ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਨੇੜਲੇ ਪੋਲਿੰਗ ਬੂਥ 'ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਤੁਹਾਨੂੰ ਦੱਸ ਦਈਏ ਕਿ ਚੋਣਾਂ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੂਬੇ 'ਚ ਲਗਭਗ 2200 ਪੋਲਿੰਗ ਬੂਥ ਲਗਾਏ ਗਏ ਹਨ। ਕੁਝ ਥਾਵਾਂ 'ਤੇ ਮੌਸਮ ਖਰਾਬ ਹੋਣ ਦੇ ਬਾਵਜੂਦ ਲੋਕ ਵੋਟਾਂ ਪਾਉਣ ਲਈ ਪੁੱਜ ਰਹੇ ਹਨ। ਜ਼ਿਕਰਯੋਗ ਹੈ ਕਿ ਇੱਥੋਂ ਦੀ ਮੁੱਖ ਮੰਤਰੀ ਭਾਵ ਪ੍ਰੀਮੀਅਰ ਗਲੈਡੀਜ਼ ਬੈਰੇਜਿਕਿਲੀਅਨ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਮਾਈਕਲ ਜੋਹਨ ਡੇਲੀ ਵਿਚਕਾਰ ਸਖਤ ਮੁਕਾਬਲਾ ਹੈ।
ਨਿਊ ਸਾਊਥ ਵੇਲਜ਼ ਚੋਣਾਂ : ਇਨ੍ਹਾਂ ਧਾਕੜ ਉਮੀਦਵਾਰਾਂ ਵਿਚਾਲੇ ਟੱਕਰ ਦੇ ਆਸਾਰ
NEXT STORY