ਲੰਡਨ (ਏ.ਐਫ.ਪੀ.)-ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਥਾਂ ਲੈਣ ਲਈ ਮੈਦਾਨ ਵਿਚ ਉਤਰਣ ਵਾਲੇ ਮੁਕਾਬਲੇਬਾਜ਼ਾਂ ਦੀ ਗਿਣਤੀ 12 ਹੋ ਗਈ ਹੈ। ਇਸ ਦੌੜ ਵਿਚ ਸ਼ਾਮਲ ਮਾਰਕ ਹਾਰਪਰ 12ਵੇਂ ਕੰਜ਼ਰਵੇਟਿਵ ਸੰਸਦ ਮੈਂਬਰ ਹਨ। ਡੇਲੀ ਟੈਲੀਗ੍ਰਾਫ ਨੇ ਸ਼ੁੱਕਰਵਾਰ ਨੂੰ ਇਹ ਖਬਰ ਦਿੱਤੀ।
ਸਾਬਕਾ ਮੁੱਖ ਸਚੇਤਕ ਹਾਰਪਰ ਨੇ ਅਖਬਾਰ ਨਾਲ ਗੱਲਬਾਤ ਵਿਚ ਮੰਨਿਆ ਕਿ ਪਹਿਲਾਂ ਉਨ੍ਹਾਂ ਦੀ ਸੰਭਾਵਨਾ ਬਹੁਤ ਘੱਟ ਸੀ ਪਰ ਉਨ੍ਹਾਂ ਦਾ ਮੁਕਾਬਲਤਨ ਖਬਰਾਂ ਵਿਚ ਨਾ ਰਹਿਣਾ ਵੀ ਉਨ੍ਹਾਂ ਦੇ ਪੱਖ ਵਿਚ ਹੋ ਸਕਦਾ ਹੈ। ਪ੍ਰਧਾਨ ਮੰਤਰੀ ਦੇ ਚੋਟੀ ਦੇ ਅਹੁਦੇ ਦੇ ਸਭ ਤੋਂ ਪ੍ਰਮੁੱਖ ਦਾਅਵੇਦਾਰ ਸਾਬਕਾ ਵਿਦੇਸ਼ ਮੰਤਰੀ ਅਤੇ ਬ੍ਰੈਗਜ਼ਿਟ ਹਮਾਇਤੀ ਬੋਰਿਸ ਜਾਨਸਨ ਨੂੰ ਦੱਸਿਆ ਜਾ ਰਿਹਾ ਹੈ।
ਅਮਰੀਕਾ : ਕਾਲ ਸੈਂਟਰ ਮਾਮਲੇ 'ਚ ਇਕ ਹੋਰ ਭਾਰਤੀ ਸ਼ਖਸ ਨੂੰ ਜੇਲ
NEXT STORY