ਬੀਜਿੰਗ : ਚੀਨ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੀ ਫੈਂਗਪਿੰਗ ਨਾਂ ਦੀ ਇਕ ਨਰਸ ਨੇ ਇਕ ਸੀਨੀਅਰ ਡਾਕਟਰ ਨੂੰ ਮਾਰ ਕੇ ਪਹਿਲਾਂ ਉਸ ਦੇ ਟੋਟੇ ਕੀਤੇ, ਫਿਰ ਪਕਾਇਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਫਲਸ਼ ਕਰ ਦਿੱਤਾ। ਦਰਅਸਲ ਇਹ ਡਾਕਟਰ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਬਲੈਕਮੇਲ ਕਰ ਰਿਹਾ ਸੀ। ਲੀ ਫੇਨਪਿੰਗ ਨੂੰ ਇਸ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਉਥੋਂ ਦੀ ਇਕ ਅਦਾਲਤ ਨੇ ਸਜ਼ਾ-ਏ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ: ਬੱਚੇ ਦੇ ਜਨਮ ਮੌਕੇ ਅਨੁਸ਼ਕਾ ਕੋਲ ਰਹਿਣ ਲਈ ਕੋਹਲੀ ਨੇ ਲਈ ਛੁੱਟੀ, ਪ੍ਰਸ਼ੰਸਕਾਂ ਨੇ ਯਾਦ ਦਿਵਾਇਆ ਧੋਨੀ ਦਾ ਫ਼ੈਸਲਾ
ਚੀਨੀ ਸਥਾਨਕ ਰਿਪੋਰਟਾਂ ਮੁਤਾਬਕ ਚੀਨ ਦੇ ਗੁਆਂਗਸੀ ਜੁਆਂਗ ਖੇਤਰ ਦੇ ਯੂਲਿਨ ਵਿਚ ਸਥਿਤ ਇਕ ਹਸਪਤਾਲ ਵਿਚ ਕੰਮ ਕਰਨ ਵਾਲੀ ਨਜਸ ਲੀ ਫੈਂਗਪਿੰਗ ਨੂੰ ਜੂਏ ਦੀ ਆਦਤ ਸੀ ਅਤੇ ਉਹ ਕਾਫ਼ੀ ਪੈਸਾ ਹਾਰ ਚੁੱਕੀ ਸੀ। ਉਸ ਨੇ ਹਸਪਤਾਲ ਦੇ ਆਰਥੋਪੀਡਿਕਸ ਵਿਭਾਗ ਦੇ ਡਿਪਟੀ ਹੈਡ ਲੂ ਯੁਆਨਜੇਨ ਤੋਂ ਪੈਸੇ ਉਧਾਰ ਲਏ ਸਨ। ਇਨ੍ਹਾਂ ਪੈਸਿਆਂ ਦੇ ਭੁਗਤਾਨ ਦੇ ਤੌਰ 'ਤੇ ਯੁਆਨਜੇਨ ਕਥਿਤ ਤੌਰ 'ਤੇ ਲੀ ਨੂੰ ਸਰੀਰਕ ਸਬੰਧ ਬਣਾਉਣ ਦੀ ਮਜ਼ਬੂਰ ਕਰ ਰਿਹਾ ਸੀ, ਜਿਸ ਕਾਰਨ ਫੈਂਗਪਿੰਗ ਕਾਫ਼ੀ ਪਰੇਸ਼ਾਨ ਰਹਿਣ ਲੱਗੀ ਸੀ। ਇਹੀ ਕਾਰਨ ਸੀ ਕਿ ਉਸ ਨੇ ਬਦਲਾ ਲੈਣ ਦਾ ਫੈਸਲਾ ਕੀਤਾ ਅਤੇ ਹਸਪਤਾਲ ਦੇ ਪਿੱਛੇ ਸਥਿਤ ਆਪਣੇ ਕਿਰਾਏ ਦੇ ਘਰ ਵਿਚ ਉਸ ਦਾ ਕਤਲ ਕਰ ਦਿੱਤਾ। ਪੁਲਸ ਕਾਰਵਾਈ ਤੋਂ ਬਚਣ ਲਈ ਉਸ ਨੇ ਡਾਕਟਰ ਦੇ ਸਰੀਰ ਦੇ ਟੋਟੇ ਕੀਤੇ, ਫਿਰ ਪਕਾ ਕੇ ਕੁੱਝ ਟੁਕੜਿਆਂ ਨੂੰ ਟਾਇਲਟ ਵਿਚ ਫਲਸ਼ ਕਰ ਦਿੱਤਾ।
ਇਹ ਵੀ ਪੜ੍ਹੋ: ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ
ਪੁਲਸ ਨੇ ਉਸ ਦੇ ਘਰੋਂ ਡਾਕਟਰ ਦੀ ਲਾਸ਼ ਬਰਾਮਦ ਕਰ ਲਈ ਹੈ। ਉਥੋਂ ਦੀ ਸਥਾਨਕ ਅਖ਼ਬਰ ਮੁਤਾਬਕ ਫੇਨਪਿੰਗ ਨੂੰ ਇਸ ਕਾਂਡ ਲਈ ਸਜ਼ਾ-ਏ-ਮੌਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੇਨਪਿੰਗ 'ਤੇ 11 ਹਜ਼ਾਰ ਪੌਂਡ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਹਾਲਾਂਕਿ ਅਦਾਲਤ ਨੇ ਨਰਸ ਨੂੰ ਫਾਂਸੀ ਦੇਣ ਦੀ ਤਾਰੀਖ਼ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਮੁੜ 9ਵੇਂ ਤੋਂ 7ਵੇਂ ਸਥਾਨ 'ਤੇ ਪੁੱਜੇ ਮੁਕੇਸ਼ ਅੰਬਾਨੀ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ
NEXT STORY