ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਵਿਚ ਸਿਰਫ਼ 1 ਹੀ ਟੈਸਟ ਖੇਡਣ ਵਾਲੇ ਹਨ। ਇਸ ਦੇ ਬਾਅਦ ਉਹ ਭਾਰਤ ਪਰਤ ਆਉਣਗੇ। ਦੱਸ ਦੇਈਏ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਜਨਵਰੀ ਵਿਚ ਪਿਤਾ ਬਨਣ ਵਾਲੇ ਹਨ। ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਇਹ ਪਹਿਲੀ ਔਲਾਦ ਹੈ। ਅਜਿਹੇ ਵਿਚ ਭਾਰਤੀ ਕਪਤਾਨ ਲਈ ਕਾਫ਼ੀ ਖ਼ਾਸ ਮੌਕਾ ਹੈ। ਇਸ ਕਾਰਨ ਕੋਹਲੀ ਨੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਪੈਟਰਨਟੀ ਛੁੱਟੀ ਦਿਤੀ ਹੈ। ਹਾਲਾਂਕਿ ਪ੍ਰਸ਼ੰਸਕ ਕੋਹਲੀ ਦੇ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਹਨ ਅਤੇ ਉਨ੍ਹਾਂ ਦੀ ਅਗਵਾਈ 'ਤੇ ਸਵਾਲ ਚੁੱਕ ਰਹੇ ਹਨ।
ਇਹ ਵੀ ਪੜ੍ਹੋ: IPL ਤੋਂ ਪਰਤੇ ਮਹਿੰਦਰ ਸਿੰਘ ਧੋਨੀ ਰਾਂਚੀ ਦੀਆਂ ਸੜਕਾਂ 'ਤੇ ਮਾਰ ਰਹੇ ਹਨ ਗੇੜੀਆਂ, ਵੇਖੋ ਤਸਵੀਰਾਂ
ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸਾਲ ਦੀ ਸਭ ਤੋਂ ਅਹਿਮ ਸੀਰੀਜ਼ ਦੌਰਾਨ ਕੋਹਲੀ ਦਾ ਇਸ ਤਰ੍ਹਾਂ ਵਾਪਸ ਆਉਣਾ ਠੀਕ ਨਹੀਂ ਹੈ। ਉਥੇ ਹੀ ਕੁੱਝ ਦਾ ਕਹਿਣਾ ਸੀ ਕਿ ਕੋਹਲੀ ਆਪਣੀਆਂ ਜ਼ਿੰਮੇਦਾਰੀਆਂ ਤੋਂ ਭੱਜ ਰਹੇ ਹਨ। ਕੁੱਝ ਪ੍ਰਸ਼ੰਸਕਾਂ ਦਾ ਕਹਿਣਾ ਸੀ ਕਿ ਸਾਲ 2015 ਵਿਚ ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਵੀ ਅਜਿਹੀ ਹੀ ਸਥਿਤੀ ਸੀ ਪਰ ਉਹ ਵਾਪਸ ਨਹੀਂ ਗਏ। ਧੋਨੀ ਉਸ ਸਮੇਂ ਆਸਟਰੇਲੀਆ ਵਿਚ ਸਨ ਅਤੇ ਉਨ੍ਹਾਂ ਦੀ ਪਤਨੀ ਧੀ ਜੀਵਾ ਨੂੰ ਜਨਮ ਦੇਣ ਵਾਲੀ ਸੀ। ਹਾਲਾਂਕਿ ਧੋਨੀ ਵਾਪਸ ਨਹੀਂ ਪਰਤੇ ਸਨ। ਧੋਨੀ ਦੀ ਧੀ ਦਾ ਜਨਮ 6 ਫਰਵਰੀ ਨੂੰ ਹੋਇਆ ਸੀ। ਇਸ ਦੇ 2 ਦਿਨ ਬਾਅਦ ਟੀਮ ਨੂੰ ਆਸਟਰੇਲੀਆ ਖ਼ਿਲਾਫ਼ ਵਾਰਮ ਅੱਪ ਮੈਚ ਖੇਡਣਾ ਸੀ। ਧੋਨੀ ਤੋਂ ਜਦੋਂ ਪੁੱਛਿਆ ਗਿਆ ਸੀ ਕਿ ਕੀ ਉਹ ਧੀ ਦੇ ਜਨਮ ਦੇ ਸਮੇਂ ਭਾਰਤ ਵਿਚ ਰਹਿਣਾ ਮਿਸ ਕਰ ਰਹੇ ਹਨ। ਉਦੋਂ ਧੋਨੀ ਨੇ ਕਿਹਾ ਸੀ, 'ਮੈਂ ਨੈਸ਼ਨਲ ਡਿਊਟੀ 'ਤੇ ਹਾਂ, ਬਾਕੀ ਚੀਜ਼ਾਂ ਇੰਤਜ਼ਾਰ ਕਰ ਸਕਦੀਆਂ ਹਨ। ਵਰਲਡ ਕੱਪ ਕਾਫ਼ੀ ਅਹਿਮ ਹੈ।'
ਇਹ ਵੀ ਪੜ੍ਹੋ: ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ
ਦੱਸਣਯੋਗ ਹੈ ਕਿ 4 ਟੈਸਟ ਮੈਚਾਂ ਦੀ ਇਸ ਲੜੀ ਦੇ ਮੈਚ ਐਡੀਲੇਡ (ਦਿਨ-ਰਾਤ, 17 ਤੋਂ 21 ਦਸੰਬਰ), ਮੈਲਬੌਰਨ (26 ਤੋਂ 30 ਦਸੰਬਰ), ਸਿਡਨੀ (7 ਤੋਂ 11 ਜਨਵਰੀ 2021) ਅਤੇ ਬ੍ਰਿਸਬੇਨ (15 ਤੋਂ 19 ਜਨਵਰੀ) ਵਿਚਾਲੇ ਆਯੋਜਿਤ ਕੀਤੇ ਜਾਣਗੇ। ਬੀ.ਸੀ.ਸੀ.ਆਈ. ਨੇ ਪਿਛਲੇ ਕਈ ਸਾਲਾਂ ਤੋਂ ਕ੍ਰਿਕਟਰਾਂ ਨੂੰ ਪੈਟਰਨਟੀ ਛੁੱਟੀ ਲੈਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਭਾਰਤ ਦੇ ਕਪਤਾਨ ਅਤੇ ਸਭ ਤੋਂ ਉੱਤਮ ਬੱਲੇਬਾਜ਼ ਲਈ ਵੀ ਇਹ ਵੱਖ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਮੁੜ 9ਵੇਂ ਤੋਂ 7ਵੇਂ ਸਥਾਨ 'ਤੇ ਪੁੱਜੇ ਮੁਕੇਸ਼ ਅੰਬਾਨੀ
ਪਾਕਿਸਤਾਨ ਕ੍ਰਿਕਟ ਬੋਰਡ 'ਚ ਪਹਿਲੀ ਨਿਰਦੇਸ਼ਕ ਬੀਬੀ ਨਿਯੁਕਤ
NEXT STORY