ਰਾਵਲਪਿੰਡੀ - ਪਾਇਲਟਾਂ ਦੇ ਫਰਜ਼ੀ ਲਾਇਸੰਸ ਮਾਮਲੇ ਨੂੰ ਲੈ ਕੇ ਓਮਾਨ ਵੀ ਪਾਕਿਸਤਾਨੀ ਉਡਾਨਾਂ ’ਤੇ ਪਾਬੰਦੀ ਲਗਾ ਸਕਦਾ ਹੈ। ਹਵਾਈ ਉਡਾਨਾਂ ’ਤੇ ਰੋਕ ਲਗਾਉਣ ਵਾਲਾ ਓਮਾਨ ਪਹਿਲਾ ਮੁਸਲਿਮ ਦੇਸ਼ ਹੋ ਸਕਦਾ ਹੈ। ਉਹ ਸੁਰੱਖਿਅਤ ਹਵਾਈ ਯਾਤਰਾ ਸਬੰਧੀ ਕੋਈ ਜੋਖ਼ਮ ਨਹੀਂ ਉਠਾਉਣਾ ਚਾਹੁੰਦਾ। ਲਿਹਾਜ਼ਾ, ਪਾਇਲਟਾਂ ਦੇ ਸ਼ੱਕੀ ਲਾਇਸੰਸ ਕਾਂਡ ’ਚ ਇਸਲਾਮਾਬਾਦ ਨੂੰ ਸਥਿਤੀ ਸਾਫ ਕਰਨ ਨੂੰ ਕਿਹਾ ਗਿਆ ਹੈ।
ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਜੇਕਰ ਓਮਾਨ ਪਾਬੰਦੀ ਲਗਾਉਣ ਦਾ ਫੈਸਾਲ ਕਰਦਾ ਹੈ ਤਾਂ ਇਸਦਾ ਵੱਡਾ ਸੰਦੇਸ਼ ਜਾਏਗਾ। ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਏਅਰ ਸੈਫਟੀ ਏਜੰਸੀ ਆਪਣੇ ਮੈਂਬਰ ਦੇਸ਼ਾਂ ’ਚ 6 ਮਹੀਨਿਆਂ ਲਈ ਪਾਕਿ ਉਡਾਨਾਂ ’ਤੇ ਰੋਕ ਲਗਾ ਚੁੱਕੀ ਹੈ। ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਵੀ ਪਾਕਿਸਤਾਨੀ ਪਾਇਲਟਾਂ ਦੇ ਸ਼ੱਕੀ ਲਾਇਸੰਸ ਸਬੰਧੀ ਚਿੰਤਾ ਪ੍ਰਗਟ ਕਰ ਚੁੱਕਾ ਹੈ।
ਸੂਤਰਾਂ ਮੁਤਾਬਕ ਪਾਕਿਸਤਾਨੀ ਹਵਾਬਾਜ਼ੀ ਅਥਾਰਿਟੀ ਨੇ ਓਮਾਨ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੂਰੀ ਜਾਂਚ-ਪਰਖ ਤੋਂ ਬਾਅਦ ਹੀ ਪਾਇਲਟਾਂ ਨੂੰ ਉਡਾਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਦਰਮਿਆਨ, ਇਥੋਪੀਆ, ਸਾਊਦੀ ਅਰਬ ਅਤੇ ਕੁਵੈਤ ਨੇ ਵੀ ਆਪਣੇ ਦੇਸ਼ ’ਚ ਵੱਖ-ਵੱਖ ਏਅਰਲਾਈਨਸ ’ਚ ਨਿਯੁਕਤ ਪਾਕਿਸਤਾਨੀ ਪਾਇਲਟਾਂ ਬਾਰੇ ਇਸਲਾਮਾਬਾਦ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।
ਆਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਚੰਗੀ ਖਬਰ, ਸਤੰਬਰ ਤੱਕ ਹੋ ਜਾਵੇਗੀ ਉਪਲੱਬਧ
NEXT STORY