ਸਿਓਲ (ਵਿਸ਼ੇਸ਼)- ਥਾਈਲੈਂਡ ਤੋਂ ਪਰਤੇ ਦੱਖਣੀ ਕੋਰੀਆ ਦੇ ਇਕ ਵਿਅਕਤੀ ਦੀ ਨਾਇਗਲੇਰੀਆ ਫਾਉਲਰੀ ਇਨਫੈਕਸ਼ਨ ਨਾਲ ਮੌਤ ਹੋ ਗਈ। ਨਾਇਗਲੇਰੀਆ ਫਾਉਲਰੀ ਦਿਮਾਗ ਖਾਣ ਵਾਲਾ ਇਕ ਅਮੀਬਾ ਹੈ। 10 ਦਸੰਬਰ ਨੂੰ ਦੱਖਣੀ ਕੋਰੀਆ ਪਰਤਣ ਤੋਂ ਪਹਿਲਾਂ ਇਕ ਵਿਅਕਤੀ 4 ਮਹੀਨੇ ਤੱਕ ਥਾਈਲੈਂਡ ਵਿਚ ਰੁਕਿਆ ਸੀ।
ਇਹ ਵੀ ਪੜ੍ਹੋ: ਅਲਵਿਦਾ: 2022 ਦੇ ਗਿਆ ਕਦੇ ਨਾ ਭੁੱਲਣ ਵਾਲੇ ਜ਼ਖ਼ਮ, ਵਿਦੇਸ਼ਾਂ 'ਚ ਵਾਪਰੇ ਹਾਦਸਿਆਂ ਨੇ ਖੋਹੇ ਮਾਵਾਂ ਤੋਂ ਜਿਗਰ ਦੇ ਟੋਟੇ
ਨਾਇਗਲੇਰੀਆ ਫਾਉਲੇਰੀ ਇਕ ਕੋਸ਼ਿਕਾ ਅਮੀਬਾ ਹੈ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਮੁਤਾਬਕ ਇਹ ਦਿਮਾਗ ਵਿਚ ਇਨਫੈਕਸ਼ਨ ਕਰਦਾ ਹੈ। ਨਾਇਗਲੇਰੀਆ ਅਮੀਬਾ ਇੰਨਾ ਛੋਟਾ ਹੁੰਦਾ ਹੈ ਕਿ ਇਸ ਨੂੰ ਸਿਰਫ਼ ਮਾਈਕ੍ਰੋਸਕੋਪ ਰਾਹੀਂ ਹੀ ਦੇਖਿਆ ਜਾ ਸਕਦਾ ਹੈ। ਇਹ ਆਮ ਤੌਰ 'ਤੇ ਆਮ ਤਾਪਮਾਨ ਵਾਲੇ ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਪਾਇਆ ਜਾਂਦਾ ਹੈ, ਜਿਵੇਂ ਕਿ ਝੀਲਾਂ, ਨਦੀਆਂ ਅਤੇ ਗਰਮ ਪਾਣੀ ਦੇ ਝਰਨਿਆਂ ਵਿਚ। ਇਹ ਮਿੱਟੀ ਵਿੱਚ ਵੀ ਪਾਇਆ ਜਾਂਦਾ ਹੈ ਪਰ ਨਾਇਗਲੇਰੀਆ ਜੀਨਸ ਦੀ ਸਿਰਫ ਇੱਕ ਹੀ ਪ੍ਰਜਾਤੀ ਮਨੁੱਖਾਂ ਵਿੱਚ ਲਾਗ ਫੈਲਾਊਂਦੀ ਹੈ। ਇਸ ਦਾ ਨਾਂ ਨਾਇਗਲੇਰੀਆ ਫਾਉਲਰੀ ਹੈ। 1962 ਤੋਂ ਪਿਛਲੇ ਸਾਲ ਤੱਕ ਇਸਦੇ ਦੁਨੀਆ ਵਿਚ ਸਿਰਫ਼ 154 ਮਾਮਲੇ ਹੀ ਦੇਖੇ ਗਏ ਸਨ।
ਇਹ ਵੀ ਪੜ੍ਹੋ: ਅਲਵਿਦਾ 2022: ਵਿਦੇਸ਼ ’ਚ ਰਚੀਆਂ ਗਈਆਂ ਸਾਜ਼ਿਸ਼ਾਂ, ਪੰਜਾਬ ’ਚ ਵਹਿਆ ਖੂਨ
ਅਮਰੀਕਾ ਦੇ 2 ਹੋਰ ਸੂਬਿਆ ਨੇ ਸਿੱਖ ਧਰਮ ਸਬੰਧੀ ਜਾਣਕਾਰੀ ਨੂੰ ਆਪਣੇ ਸਿਲੇਬਸ 'ਚ ਕੀਤਾ ਸ਼ਾਮਲ
NEXT STORY