ਟੋਰਾਂਟੋ— ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਓਂਟਾਰੀਓ 5 ਨਵੰਬਰ ਨੂੰ ਵਿੱਤੀ ਵਰ੍ਹੇ 2020-21 ਲਈ ਬਜਟ ਪੇਸ਼ ਕਰਨ ਜਾ ਰਿਹਾ ਹੈ।
ਵਿੱਤ ਮੰਤਰੀ ਰੋਡ ਫਿਲਿਪਸ ਨੇ ਇਹ ਜਾਣਕਾਰੀ ਦਿੱਤੀ। ਓਂਟਾਰੀਓ ਸਾਧਾਰਣ ਤੌਰ 'ਤੇ ਮਾਰਚ 'ਚ ਆਪਣਾ ਬਜਟ ਪੇਸ਼ ਕਰਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਸ 'ਚ ਦੇਰੀ ਹੋਈ ਹੈ। ਸੂਬੇ 'ਚ ਮਾਮਲੇ ਦੁਬਾਰਾ ਵਧੇ ਹਨ, ਜਿਸ ਕਾਰਨ ਕਈ ਜਗ੍ਹਾ ਪਾਬੰਦੀ ਫਿਰ ਲਾਗੂ ਕੀਤੀ ਗਈ ਹੈ।
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਪੇਸ਼ ਹੋਣ ਜਾ ਰਿਹਾ ਇਹ ਬਜਟ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ, ਪਰਿਵਾਰਾਂ ਅਤੇ ਕਾਮਿਆਂ ਤੇ ਕਾਰੋਬਾਰਾਂ ਦੀ ਸਹਾਇਤਾ 'ਤੇ ਕੇਂਦਰਿਤ ਹੋ ਸਕਦਾ ਹੈ। ਇਸ 'ਚ ਆਰਥਿਕ ਬਹਾਲੀ ਦੇ ਉਪਾਵਾਂ ਲਈ ਵੀ ਕਦਮ ਚੁੱਕੇ ਜਾ ਸਕਦੇ ਹਨ।
ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਪਹਿਲਾਂ ਹੀ 30 ਬਿਲੀਅਨ ਡਾਲਰ ਦੀ ਸਹਾਇਤਾ ਮੁਹੱਈਆ ਕਰਾ ਚੁੱਕੀ ਹੈ। ਸਰਕਾਰ ਮੁਤਾਬਕ, ਮੌਜੂਦਾ ਵਿੱਤੀ ਵਰ੍ਹੇ 'ਚ ਉਸ ਦਾ ਵਿੱਤੀ ਘਾਟਾ ਰਿਕਾਰਡ 38.5 ਬਿਲੀਅਨ ਡਾਲਰ ਰਹਿ ਸਕਦਾ ਹੈ। ਬਜਟ ਦੌਰਾਨ ਸੂਬਾ ਸਰਕਾਰ ਓਂਟਾਰੀਓ ਦੀ ਆਰਥਿਕ ਸਥਿਤੀ ਬਾਰੇ ਅੰਦਾਜ਼ਾ ਪ੍ਰਗਟ ਕਰੇਗੀ। ਇਸ ਮਹੀਨੇ ਦੇ ਸ਼ੁਰੂ 'ਚ ਸੂਬੇ ਨੇ ਕਿਹਾ ਸੀ ਕਿ ਦੂਜੀ ਤਿਮਾਹੀ 'ਚ ਜੀ. ਡੀ. ਪੀ. 'ਚ 12.3 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਗੌਰਤਲਬ ਹੈ ਕਿ ਓਂਟਾਰੀਓ 'ਚ ਕੋਰੋਨਾ ਮਹਾਮਾਰੀ ਦੇ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਹਨ। ਸੂਬੇ 'ਚ ਹੁਣ ਤੱਕ 3,103 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।
ਫਿਲਾਡੇਲਫੀਆ ਪੁਲਸ ਨੇ ਗੈਰ-ਗੋਰੇ ਵਿਅਕਤੀ ਨੂੰ ਮਾਰੀ ਗੋਲੀ, ਦੰਗੇ ਭੜਕੇ
NEXT STORY