ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਓਂਟਾਰੀਓ ਨੇ ਇਸ ਹਫ਼ਤੇ ਚੌਥੀ ਵਾਰ 3,000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਹਨ। ਇਸ ਦੇ ਨਾਲ ਹੀ ਸੂਬੇ ਵਿਚ 51 ਹੋਰ ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਗਈ।
ਮੰਗਲਵਾਰ ਨੂੰ ਓਂਟਾਰੀਓ ਦੇ ਸਿਹਤ ਅਧਿਕਾਰੀਆਂ ਨੇ ਸੂਬੇ ਵਿਚ 3,128 ਨਵੇਂ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਪੁਸ਼ਟੀ ਕੀਤੀ। ਸਿਹਤ ਮੰਤਰਾਲਾ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ 35,152 ਲੋਕਾਂ ਦੀ ਕੋਰੋਨਾ ਟੈਸਟਿੰਗ ਕੀਤੀ ਗਈ। ਸੂਬੇ ਵਿਚ ਪਾਜ਼ੀਟਿਵ ਦਰ ਹਾਲੇ ਵੀ 9.4 ਫ਼ੀਸਦੀ ਦੇ ਆਸਪਾਸ ਹੈ। ਹਾਲਾਂਕਿ, ਸੋਮਵਾਰ ਨੂੰ ਅਤੇ ਇਕ ਹਫ਼ਤੇ ਪਹਿਲਾਂ 9.7 ਫ਼ੀਸਦੀ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਇਸ ਤਾਰੀਖ਼ ਤੋਂ ਭਾਰਤ 'ਚ ਸ਼ੁਰੂ ਹੋ ਸਕਦਾ ਹੈ ਕੋਵਿਡ ਟੀਕਾਕਰਨ
ਟੋਰਾਂਟੋ ਸਭ ਤੋਂ ਪ੍ਰਭਾਵਿਤ-
ਓਂਟਾਰੀਓ ਦਾ ਸ਼ਹਿਰ ਟੋਰਾਂਟੋ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਿਹਾ ਹੈ। ਸੂਬੇ ਵਿਚ ਦਰਜ ਹੋਏ ਕੁੱਲ ਮਾਮਲਿਆਂ ਵਿਚੋਂ 778 ਟੋਰਾਂਟੋ ਦੇ ਹੀ ਹਨ, 614 ਪੀਲ, 213 ਯੌਰਕ ਰੀਜ਼ਨ, 172 ਡਰਹਮ ਰੀਜ਼ਨ, 151 ਮਿਡਲਸੇਕਸ-ਲੰਡਨ, 126 ਓਟਾਵਾ, 142 ਵਿੰਡਸਰ, 128 ਹਾਲਟਨ, 101 ਨਿਆਗਰਾ ਰੀਜ਼ਨ, 129 ਵਾਟਰਲੂ ਅਤੇ 151 ਹੈਮਿਲਟਨ ਦੇ ਹਨ। ਮੰਗਲਵਾਰ ਨੂੰ ਸੂਬੇ ਵਿਚ ਦਰਜ ਹੋਏ ਨਵੇਂ ਮਾਮਲਿਆਂ ਕਾਰਨ ਕੁੱਲ ਗਿਣਤੀ 197,360 'ਤੇ ਪਹੁੰਚ ਗਈ ਹੈ। ਉੱਥੇ ਹੀ, 4,730 ਲੋਕਾਂ ਦੀ ਇਸ ਮਹਾਮਾਰੀ ਕਾਰਨ ਜਾਨ ਜਾ ਚੁੱਕੀ ਹੈ। ਸੂਬੇ ਵਿਚ ਇਸ ਸਮੇਂ ਵੱਡੀ ਗਿਣਤੀ ਵਿਚ 25,840 ਸਰਗਰਮ ਮਾਮਲੇ ਮੌਜੂਦ ਹਨ।
ਇਹ ਵੀ ਪੜ੍ਹੋ- ਨਾਰਵੇ 'ਚ ਇਲੈਕਟ੍ਰਿਕ ਕਾਰਾਂ ਦਾ ਵਿਸ਼ਵ ਰਿਕਾਰਡ, ਪੈਟਰੋਲ-ਡੀਜ਼ਲ ਇੰਜਣ ਕੀਤੇ 'ਜਾਮ'
ਨਾਈਜਰ ’ਚ ਜਾਨਲੇਵਾ ਹਮਲੇ ਪਿੱਛੋਂ ਤਿੰਨ ਦਿਨਾਂ ਕੌਮੀ ਸੋਗ
NEXT STORY