ਲੰਡਨ (ਬਿਊਰੋ): ਹੁਣ ਤੱਕ ਤੁਸੀਂ ਜੌੜੇ ਬੱਚਿਆਂ ਦੇ ਜਨਮ ਸਬੰਧੀ ਬਹੁਤ ਸਾਰੀਆਂ ਖ਼ਬਰਾਂ ਪੜ੍ਹੀਆਂ ਹੋਣਗੀਆਂ। ਅੱਜ ਅਸੀਂ ਤੁਹਾਨੂੰ ਜਿਹੜੀ ਖ਼ਬਰ ਬਾਰੇ ਦੱਸ ਰਹੇ ਹਾਂ ਉਸ ਮੁਤਾਬਕ ਹੁਣ ਤੱਕ ਦੁਨੀਆ 'ਚ 20 ਕਰੋੜ ਮਾਮਲਿਆਂ 'ਚੋਂ ਇਕ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਜਦੋਂ ਇੱਕ ਗਰਭਵਤੀ ਔਰਤ ਨੇ ਪਹਿਲੀ ਵਾਰ ਆਪਣਾ ਚੈੱਕਅਪ ਕਰਵਾਇਆ ਤਾਂ ਉਹ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਉਸ ਦੀ ਕੁੱਖ ਵਿੱਚ ਤਿੰਨ ਬੱਚੇ ਪਲ ਰਹੇ ਹਨ। ਇਹ ਮਾਮਲਾ ਯੂਕੇ ਦਾ ਹੈ। ਇੱਥੇ ਯੂਨਾਈਟਿਡ ਕਿੰਗਡਮ ਦੇ ਨਾਟਿੰਘਮ ਵਿੱਚ ਰਹਿਣ ਵਾਲੀ 28 ਸਾਲਾ ਜ਼ਾਹਰਾ ਅਮੀਰਾਬਦੀ ਨੇ ਪਿਛਲੇ ਸਾਲ ਤਿੰਨ ਧੀਆਂ ਰੋਇਆ, ਅਦੀਨਾ ਅਤੇ ਸੇਫੀਆ ਨੂੰ ਜਨਮ ਦਿੱਤਾ। ਜ਼ਾਹਰਾ ਅਤੇ ਉਸ ਦੇ ਪਤੀ ਅਸ਼ਰਫ ਰੇਦ ਨੂੰ 12 ਹਫਤਿਆਂ ਦੌਰਾਨ ਜਾਂਚ ਤੋਂ ਪਤਾ ਲੱਗਾ ਸੀ ਕਿ ਦੋਵੇਂ ਤਿੰਨ ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ।

ਬੱਚੀਆਂ ਦੇ ਮਾਤਾ-ਪਿਤਾ ਵੀ ਪੈਦਾ ਹੋਏ ਸਨ ਜੌੜੇ
ਹੈਰਾਨੀ ਦੀ ਗੱਲ ਤਾਂ ਇਹ ਕਿ ਜ਼ਾਹਰਾ ਅਤੇ ਅਸ਼ਰਫ ਦੋਵੇਂ ਆਪੋ-ਆਪਣੇ ਪਰਿਵਾਰਾਂ ਵਿਚ ਜੁੜਵਾਂ ਜਨਮੇ ਸਨ ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਤਿੰਨ ਬੱਚੇ ਇਕੱਠੇ ਹੋਣਗੇ ਮਿਰਰ ਅਖ਼ਬਾਰ ਨਾਲ ਗੱਲ ਕਰਦੇ ਹੋਏ ਜ਼ਾਹਰਾ ਨੇ ਦੱਸਿਆ ਕਿ ਜਦੋਂ ਉਹ ਆਪਣਾ ਚੈਕਅੱਪ ਕਰਵਾਉਣ ਗਈ ਤਾਂ ਅਸ਼ਰਫ ਨਾਲ ਮਜ਼ਾਕ ਕਰਦੇ ਹੋਏ ਉਸ ਨੇ ਕਿਹਾ ਸੀ ਕਿ ਜੇਕਰ ਸਾਡੇ ਬੱਚੇ ਜੌੜੇ ਹੋਏ ਤਾਂ ਕੀ ਹੋਵੇਗਾ? ਫਿਰ ਚੈਕਅੱਪ ਦੌਰਾਨ ਜਦੋਂ ਪਤਾ ਲੱਗਾ ਕਿ ਉਹ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ ਬੱਚਿਆਂ ਦੀ ਮਾਂ ਬਣਨ ਜਾ ਰਹੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।

ਪੜ੍ਹੋ ਇਹ ਅਹਿਮ ਖ਼ਬਰ - ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ 'ਚ ਚੂਕ, 'ਨੋ ਫਲਾਈ ਜ਼ੋਨ' 'ਚ ਦਾਖਲ ਹੋਇਆ ਜਹਾਜ਼
ਪੂਰੀ ਗਰਭ ਅਵਸਥਾ ਦੌਰਾਨ ਰਹੀਆਂ ਸਮੱਸਿਆਵਾਂ
ਗਰਭ ਅਵਸਥਾ ਦੌਰਾਨ ਜ਼ਾਹਰਾ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਹ ਠੀਕ ਤਰ੍ਹਾਂ ਸੌਂ ਵੀ ਨਹੀਂ ਸਕਦੀ ਸੀ। ਜਦੋਂ ਤਿੰਨ ਬੱਚੇ ਪੈਦਾ ਹੋਏ, ਦੋ ਧੀਆਂ ਰੋਇਆ ਅਤੇ ਅਦੀਨਾ ਇੱਕੋ ਪਲੈਸੈਂਟਾ ਨਾਲ ਜੁੜੀਆਂ ਹੋਈਆਂ ਸਨ ਜਦੋਂ ਕਿ ਸੇਫੀਆ ਇੱਕ ਵੱਖਰੀ ਨੱਕ ਨਾਲ ਜੁੜੀ ਹੋਈ ਸੀ।ਜਦੋਂ ਤਿੰਨੋਂ ਬੱਚੇ ਪੈਦਾ ਹੋਏ ਤਾਂ ਉਹ ਸਾਰੇ ਦਿੱਖ ਵਿੱਚ ਇੱਕੋ ਜਿਹੇ ਦਿਖਾਈ ਦਿੰਦੇ ਸਨ। ਹੁਣ ਤਿੰਨੋਂ ਕਰੀਬ 7 ਮਹੀਨੇ ਦੇ ਹੋ ਚੁੱਕੇ ਹਨ।

ਫਰਾਂਸ 'ਚ ਤੂਫ਼ਾਨ ਕਾਰਨ ਬਿਜਲੀ ਸੇਵਾ ਠੱਪ, 5 ਹਜ਼ਾਰ ਲੋਕ ਪ੍ਰਭਾਵਿਤ
NEXT STORY