ਇਸਲਾਮਾਬਾਦ (ਬਿਓਰੋ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਰਜਕਾਲ ’ਚ ਦੇਸ਼ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਸਰਕਾਰ ਕੋਲ ਚੀਨ ਦਾ ਕਰਜ਼ਾ ਚੁਕਾਉਣ ਲਈ ਵੀ ਪੈਸੇ ਨਹੀਂ ਹਨ। ਪਾਕਿਸਤਾਨ ਨੇ ਚੀਨ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਸਾਊਦੀ ਅਰਬ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ (IMF) ਤੋਂ ਵੀ ਵੱਡੀ ਗਿਣਤੀ ’ਚ ਕਰਜ਼ਾ ਲਿਆ ਹੋਇਆ ਹੈ। ਚੀਨ ਦਾ ਕਰਜ਼ਾ ਪਾਕਿਸਤਾਨ ਦੀ ਆਰਥਿਕ ਸਥਿਤੀ ਨੂੰ ਹੋਰ ਦਬਾ ਰਿਹਾ ਹੈ। ਇਸ ਵਿੱਤੀ ਸਾਲ ਦੇ ਅੰਤ ਵਿੱਚ ਪਾਕਿਸਤਾਨ ਦਾ ਕੁੱਲ ਵਿਦੇਸ਼ੀ ਕਰਜ਼ਾ 14 ਅਰਬ ਅਮਰੀਕੀ ਡਾਲਰ ਹੋਵੇਗਾ। ਇਹ ਅੱਧਾ ਕਰ਼ਜ਼ਾ ਚੀਨ ਦੇ ਵਪਾਰਕ ਬੈਂਕਾਂ ਦਾ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਪਾਕਿਸਤਾਨ ਨੇ ਮੁੱਖ ਤੌਰ 'ਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਨਾਲ ਸਬੰਧਤ ਪ੍ਰਾਜੈਕਟਾਂ ਲਈ ਇਨ੍ਹਾਂ ਬੈਂਕਾਂ ਤੋਂ ਕਰਜ਼ਾ ਲਿਆ ਹੈ। ਇਸ ਸਾਲ ਅਪ੍ਰੈਲ ਵਿੱਚ ਹੀ, ਅੰਤਰਰਾਸ਼ਟਰੀ ਮੁਦਰਾ ਫੰਡ ਨੇ ਚੇਤਾਵਨੀ ਦਿੱਤੀ ਸੀ ਕਿ ਨੀਤੀਗਤ ਅਸਫ਼ਲਤਾਵਾਂ ਅਤੇ ਵਧ ਰਹੇ ਅਚਨਚੇਤੀ ਕਰਜ਼ੇ ਕਾਰਨ ਪਾਕਿਸਤਾਨ ਦੀ ਜਨਤਕ ਕਰਜ਼ ਸਥਿਰਤਾ ਲਗਾਤਾਰ ਕਮਜ਼ੋਰ ਹੋ ਰਹੀ ਹੈ। ਮਈ ਵਿੱਚ ਅੰਤਰਰਾਸ਼ਟਰੀ ਰੇਟਿੰਗ ਏਜੰਸੀ ਫਿੰਚ ਨੇ ਪਾਕਿਸਤਾਨ ਨੂੰ ਬੀ ਰੇਟਿੰਗ ਦਿੱਤੀ ਸੀ। ਫਿੰਚ ਨੇ ਕਿਹਾ ਸੀ ਕਿ ਇਹ ਰੇਟਿੰਗ ਪਾਕਿਸਤਾਨ ਦੀ ਕਮਜ਼ੋਰ ਜਨਤਕ ਵਿੱਤ, ਬਾਹਰੀ ਵਿੱਤ ਦੀ ਕਮਜ਼ੋਰੀ ਅਤੇ ਸਰਕਾਰ ਦੀ ਅਸਫ਼ਲਤਾ ਨੂੰ ਦੇਖਦੇ ਹੋਏ ਦਿੱਤੀ ਗਈ ਹੈ। ਪਾਕਿਸਤਾਨ 'ਤੇ ਘਰੇਲੂ ਅਤੇ ਵਿਦੇਸ਼ੀ ਕਰਜ਼ਾ 50 ਹਜ਼ਾਰ ਅਰਬ ਰੁਪਏ ਤੋਂ ਵੱਧ ਗਿਆ ਹੈ। ਇੱਕ ਸਾਲ ਪਹਿਲਾਂ ਹਰ ਪਾਕਿਸਤਾਨੀ ਸਿਰ 75 ਹਜ਼ਾਰ ਰੁਪਏ ਦਾ ਕਰਜ਼ਾ ਸੀ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਕਾਰਨ ਅਟਾਰੀ ਸਰਹੱਦ ’ਤੇ ਫ਼ਸੀ ਪਾਕਿ ਹਿੰਦੂ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ, ਨਾਂ ਰੱਖਿਆ ‘ਬਾਰਡਰ’
ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸੰਸਦ ਨੂੰ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪਾਕਿਸਤਾਨ ਦਾ ਕਰਜ਼ਾ 16 ਖਰਬ ਰੁਪਏ (91 ਅਰਬ ਡਾਲਰ) ਤੋਂ ਵਧਿਆ ਹੈ। ਵਿੱਤ ਅਤੇ ਯੋਜਨਾ ਮੰਤਰਾਲਿਆਂ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਦਾ ਕੁੱਲ ਕਰਜ਼ਾ ਜੂਨ 2018 ਵਿੱਚ 25 ਟ੍ਰਿਲੀਅਨ ($ 142 ਬਿਲੀਅਨ) ਸੀ, ਜੋ ਅਗਸਤ 2021 ਤੱਕ ਵੱਧ ਕੇ 41 ਟ੍ਰਿਲੀਅਨ ($ 233 ਬਿਲੀਅਨ) ਹੋ ਗਿਆ। ਪਾਕਿਸਤਾਨ ਦੀ ਸੈਨੇਟ ਨੂੰ ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਇਸ ਦੌਰਾਨ ਅੰਦਰੂਨੀ ਕਰਜ਼ਾ 16 ਖਰਬ ਰੁਪਏ ($ 91 ਬਿਲੀਅਨ) ਤੋਂ ਵਧ ਕੇ 26 ਖਰਬ ਡਾਲਰ ($ 148 ਮਿਲੀਅਨ) ਹੋ ਗਿਆ ਹੈ। ਇਸੇ ਤਰ੍ਹਾਂ ਵਿਦੇਸ਼ੀ ਕਰਜ਼ਾ ਇਸੇ ਮਿਆਦ ਵਿੱਚ 8.5 ਟ੍ਰਿਲੀਅਨ ਰੁਪਏ ($48.3 ਬਿਲੀਅਨ) ਤੋਂ ਵੱਧ ਕੇ 14.5 ਟ੍ਰਿਲੀਅਨ ਰੁਪਏ ($83 ਬਿਲੀਅਨ) ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਸਰਕਾਰ ਨੇ ਇਨ੍ਹਾਂ ਕਰਜ਼ਿਆਂ 'ਤੇ ਵਿਆਜ ਵਜੋਂ 7.46 ਟ੍ਰਿਲੀਅਨ ($42.4 ਬਿਲੀਅਨ) ਦਾ ਭੁਗਤਾਨ ਕੀਤਾ ਹੈ। ਵਿਸ਼ਵ ਬੈਂਕ ਦੀ ਕਰਜ਼ਾ ਰਿਪੋਰਟ 2021 ਵਿੱਚ ਪਾਕਿਸਤਾਨ ਨੂੰ ਭਾਰਤ ਅਤੇ ਬੰਗਲਾਦੇਸ਼ ਨਾਲੋਂ ਬਹੁਤ ਮਾੜਾ ਦਰਜਾ ਦਿੱਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਹੁਣ ਕਰਜ਼ੇ ਦੇ ਮਾਮਲੇ 'ਚ ਸ਼੍ਰੀਲੰਕਾ ਦੇ ਬਰਾਬਰ ਜਾਂਦਾ ਨਜ਼ਰ ਆ ਰਿਹਾ ਹੈ। ਇਸ ਰਿਪੋਰਟ ਵਿੱਚ ਦੱਖਣੀ ਏਸ਼ੀਆਈ ਦੇਸ਼ਾਂ ਦੇ ਕਰਜ਼ਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਚੀਨ ਨੇ ਸ਼੍ਰੀਲੰਕਾ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਕੇ ਹੰਬਨਟੋਟਾ ਬੰਦਰਗਾਹ ’ਤੇ ਵੀ ਕਬਜ਼ਾ ਕਰ ਲਿਆ ਹੈ। ਇੰਨਾ ਹੀ ਨਹੀਂ ਸ਼੍ਰੀਲੰਕਾ ਦੀ ਵਿਦੇਸ਼ ਨੀਤੀ 'ਤੇ ਵੀ ਚੀਨ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।
ਪਾਕਿ ’ਚ ਮੌਬ ਲਿੰਚਿੰਗ ਦਾ ਸ਼ਿਕਾਰ ਬਣੇ ਸ਼੍ਰੀਲੰਕਾਈ ਨਾਗਰਿਕ ਦਾ ਪਰਿਵਾਰ ਅਵਸ਼ੇਸ਼ਾਂ ਦੀ ਕਰ ਰਿਹੈ ਉਡੀਕ
NEXT STORY