ਇਸਲਾਮਾਬਾਦ-ਪਾਕਿਸਤਾਨ ਦਾ ਇਕ ਹਿੱਸਾ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ। ਕਰਾਚੀ ਦੇ ਲਾਂਧੀ ਅਤੇ ਕੋਰੰਗੀ ਦੇ ਨਿਵਾਸੀ ਇਨ੍ਹਾਂ ਦਿਨੀਂ ਪਾਣੀ ਦੀਆਂ ਕਿੱਲਤਾਂ ਦਾ ਸਾਹਮਣਾ ਕਰ ਰਹੇ ਹਨ। ਸੋਮਵਾਰ ਨੂੰ ਸਥਾਨਕ ਨਿਵਾਸੀਆਂ ਨੇ ਸੜਕ 'ਤੇ ਉਤਰ ਕੇ ਇਲਾਕੇ 'ਚ ਪਾਣੀ ਦੀ ਕਮੀ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਰਾਚੀ ਜਲ ਅਤੇ ਸੀਵਰੇਜ ਬੋਰਡ ਦੇ ਮੈਨੇਜਿੰਗ ਡਾਇਰੈਕਟਰ ਦੇ ਦਫਤਰ ਦੇ ਬਾਹਰ ਇਕੱਠੇ ਹੋ ਕੇ ਤਖਤੀਆਂ ਦਿਖਾਈਆਂ ਅਤੇ ਨਾਅਰੇ ਲਾਏ।
ਇਹ ਵੀ ਪੜ੍ਹੋ-'ਜਲਦ ਹੀ ਕੋਰੋਨਾ ਦੀ ਇਕ ਹੋਰ ਲਹਿਰ ਦਾ ਕਰਨਾ ਪੈ ਸਕਦੈ ਸਾਹਮਣਾ'
ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪ੍ਰਦਰਸ਼ਨ 'ਚ ਹਿੱਸਾ ਲੈਂਦੇ ਬੱਚੇ ਵੀ ਨਜ਼ਰ ਆਏ ਜੋ ਹੱਥਾਂ 'ਚ ਤਖਤੀਆਂ ਲੈ ਕੇ 'ਪਾਣੀ ਦਿਓ, ਪਾਣੀ ਦਿਓ', ਦੇ ਨਾਅਰੇ ਲਾ ਰਹੇ ਸਨ। ਪ੍ਰਦਰਸ਼ਨਕਾਰੀਆ 'ਚੋਂ ਇਕ ਨੇ ਕਿਹਾ ਕਿ ਇਸ ਗਰਮ ਮੌਸਮ 'ਚ ਸਾਡੀ ਪਾਈਪਲਾਈਨ 'ਚ ਇਕ ਬੂੰਦ ਵੀ ਪਾਣੀ ਨਹੀਂ ਹੈ। ਜਲ ਬੋਰਡ ਜਿਸ ਪਾਣੀ ਦੀ ਸਪਲਾਈ ਕਰ ਰਿਹਾ ਹੈ ਉਹ ਵਪਾਰਕ ਖੇਤਰਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਇਹ ਲੋਕ ਸਿਰਫ ਸਾਡੇ ਦੁਖ ਦੀ ਕੀਮਤ 'ਤੇ ਪੈਸਾ ਕਮਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ-ਬਲਾਤਕਾਰ ਤੋਂ ਬਚਣ ਲਈ ਪਾਕਿ PM ਨੇ ਦਿੱਤੀ ਇਹ ਸਲਾਹ, ਲੋਕਾਂ ਨੇ ਦਿਖਾਇਆ ਇਹ ਵੀਡੀਓ
ਪਾਈਪਲਾਈਨ ਫੱਟਣ ਨਾਲ ਰੁਕੀ ਸਪਲਾਈ
ਸੋਸ਼ਲ ਮੀਡੀਆ 'ਤੇ ਜਦੋਂ ਤੱਕ ਇਹ ਖਬਰ ਵਾਇਰਲ ਨਹੀਂ ਹੋਈ ਉਸ ਵੇਲੇ ਤੱਕ ਕਰਾਚੀ ਜਲ ਅਤੇ ਸੀਵਰੇਜ ਬੋਰਡ (ਕੇ.ਡਬਲਯੂ.ਐੱਸ.ਬੀ.)ਦੇ ਕਿਸੇ ਵੀ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਨਾਲ ਕੋਈ ਗੱਲ ਤੱਕ ਨਹੀਂ ਕੀਤੀ ਸੀ ਅਤੇ ਨਾ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਵਾਬ ਦਿੱਤਾ ਸੀ। ਇਸ ਤੋਂ ਪਹਿਲੇ ਦਿਨ 'ਚ ਢਾਬੇਜੀ ਪੰਪਿੰਗ ਸਟੇਸ਼ਨ 'ਤੇ ਇਕ ਪਾਈਪਲਾਈਨ ਦੇ ਫੱਟਣ ਤੋਂ ਬਾਅਦ ਕਰਾਚੀ ਨੂੰ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਸੀ। ਪਾਈਪਲਾਈਨ ਦੇ ਫੱਟਣ ਨਾਲ ਹੀ ਸ਼ਹਿਰ 'ਚ ਪਾਣੀ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ। ਕੇ.ਡਬਲਯੂ.ਐੱਸ.ਬੀ. ਦੇ ਬੁਲਾਰੇ ਨੇ ਕਿਹਾ ਕਿ ਪਾਈਪਲਾਈਨ ਦੇ ਫੱਟਣ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਖੇਤਰ ਗੁਲਸ਼ਨ-ਏ-ਹਦੀਦ, ਪਿਪਰੀ, ਕੈਦਾਬਾਦ, ਮਾਲਿਰ, ਸ਼ਾਹ ਲਤੀਫ ਟਾਊਨ, ਲਾਂਧੀ ਅਤੇ ਕੋਰੰਗ ਹੋਏ ਹਨ।
ਇਹ ਵੀ ਪੜ੍ਹੋ-ਇਸ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਨਹੀਂ ਲੋੜ ਮੈਨੂੰ ਕੋਰੋਨਾ ਟੀਕੇ ਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਦੁਨੀਆ ਦੀ ਸਭ ਤੋਂ ਖਤਰਨਾਕ ਜੇਲ 'ਗਵਾਂਤਾਨਾਮੋ ਬੇ' ਦੀ ਯੂਨਿਟ ਹੋਈ ਬੰਦ, ਮਿਲਦੀ ਸੀ ਇਹ ਸਜ਼ਾ
NEXT STORY