ਲਾਹੌਰ (ਏਐਨਆਈ): ਪਾਕਿਸਤਾਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾਹੌਰ ਦੇ ਸਲਾਮਤਪੁਰਾ ਖੇਤਰ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਸਾਬਕਾ ਪਤਨੀ ਅਤੇ ਉਸਦੇ ਪਿਓ ਸਮੇਤ ਚਾਰ ਲੋਕਾਂ ਦਾ ਕਤਲ ਕਰ ਦਿੱਤਾ। ਏਆਰਵਾਈ ਨਿਊਜ਼ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਵੇਰਵਿਆਂ ਅਨੁਸਾਰ ਪੁਲਸ ਨੇ ਦੱਸਿਆ ਕਿ ਦੋਸ਼ੀ, ਜਿਸ ਦੀ ਪਛਾਣ ਸਲਮਾਨ ਵਜੋਂ ਹੋਈ ਹੈ, ਨੇ ਆਪਣੀ ਸਾਬਕਾ ਪਤਨੀ ਅਤੇ ਉਸਦੇ ਪਰਿਵਾਰ 'ਤੇ ਗੋਲੀਬਾਰੀ ਕੀਤੀ, ਜਦੋਂ ਉਹ ਵਿਆਹ ਸਮਾਗਮ ਤੋਂ ਵਾਪਸ ਆਏ ਸਨ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਕਾਰਨ ਵਿਅਕਤੀ ਦੀ ਸਾਬਕਾ ਪਤਨੀ, ਉਸ ਦੇ ਪਿਓ, ਭੈਣ ਅਤੇ ਭਰਾ ਦੀ ਮੌਤ ਹੋ ਗਈ, ਜਦਕਿ 55 ਸਾਲਾ ਤਾਜ ਬੀਬੀ ਅਤੇ ਪੰਜ ਸਾਲਾ ਮਿਨਾਹਿਲ ਜ਼ਖ਼ਮੀ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਲੀਬੀਆ ਦੇ ਸਮੁੰਦਰ ਤੱਟ 'ਤੇ ਵੱਡਾ ਹਾਦਸਾ, ਔਰਤਾਂ-ਬੱਚਿਆਂ ਸਮੇਤ 61 ਪ੍ਰਵਾਸੀਆਂ ਦੀ ਮੌਤ
ਇਸ ਤੋਂ ਪਹਿਲਾਂ ਡੇਰਾ ਇਸਮਾਈਲ ਖ਼ਾਨ 'ਚ ਘਰੇਲੂ ਝਗੜੇ ਨੂੰ ਲੈ ਕੇ ਇੱਕ ਹੀ ਪਰਿਵਾਰ ਦੇ ਘੱਟੋ-ਘੱਟ ਪੰਜ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਵੇਰਵਿਆਂ ਅਨੁਸਾਰ ਡੀ.ਆਈ ਖਾਨ ਦੇ ਰਹਿਮਾਨੀ ਖੇਲ ਖੇਤਰ ਦੇ ਇੱਕ ਵਿਅਕਤੀ ਨੇ ਅਣਪਛਾਤੇ ਕਾਰਨਾਂ ਕਰਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ARY ਨਿਊਜ਼ ਮੁਤਾਬਕ ਗੁੱਸੇ 'ਚ ਆ ਕੇ ਮ੍ਰਿਤਕ ਔਰਤ ਦੇ ਭਰਾਵਾਂ ਨੇ ਵਿਅਕਤੀ ਦੇ ਪਿਤਾ, ਮਾਂ ਅਤੇ ਭੈਣ 'ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 21 ਅਗਸਤ ਨੂੰ ਕਰਾਚੀ ਦੇ ਬਲਦੀਆ ਕਸਬੇ 'ਚ ਘਰੇਲੂ ਝਗੜੇ ਨੂੰ ਲੈ ਕੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਬਲਦੀਆ ਕਸਬੇ ਵਿੱਚ ਵਾਪਰੀ, ਜਿਸ ਵਿੱਚ ਚਾਰਸਦਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂਰਉੱਲਾ ਨੇ ਘਰੇਲੂ ਝਗੜੇ ਨੂੰ ਲੈ ਕੇ ਕਥਿਤ ਤੌਰ 'ਤੇ ਆਪਣੀ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬਲਦੀਆ ਦੇ ਐਸ.ਪੀ. ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕ ਔਰਤ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਦੋ ਮਹੀਨੇ ਪਹਿਲਾਂ ਬਲਦੀਆ ਸ਼ਹਿਰ ਵਿਚ ਆਪਣੇ ਮਾਪਿਆਂ ਦੇ ਘਰ ਚਲੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੌੜਾ ਸੱਚ : ਕੈਨੇਡਾ ਤੋਂ ਪੰਜਾਬੀਆਂ ਦਾ ਮੋਹ ਹੋਇਆ ਭੰਗ, ਦੂਜੇ ਦੇਸ਼ਾਂ ਵੱਲ ਕਰ ਰਹੈ ਰੁਖ਼
NEXT STORY