ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੂੰ ਚੀਨ ਤੋਂ ਕੋਵਿਡ-19 ਟੀਕੇ ਦੀਆਂ ਹੋਰ 10 ਲੱਖ ਖੁਰਾਕਾਂ ਮਿਲੀਆਂ ਹਨ। ਇਸ ਨਾਲ ਆਸ ਕੀਤੀ ਜਾ ਰਹੀ ਹੈ ਕਿ ਦੇਸ਼ ਵਿਚ ਕੋਰੋਨ ਵਾਇਰਸ ਦੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ। ਪਾਕਿਸਤਾਨ ਵਿਚ ਹੁਣ ਤੱਕ ਕਰੀਬ 8 ਲੱਖ ਲੋਕ ਪੀੜਤ ਹੋ ਚੁੱਕੇ ਹਨ ਜਿਹਨਾਂ ਵਿਚੋਂ 17,100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ,) ਦੇ ਤਿੰਨ ਜਹਾਜ਼ ਚੀਨੀ ਕੰਪਨੀ ਵੱਲੋਂ ਵਿਕਸਿਤ ਟੀਕੇ ਸਿਨੋਫਾਰਮ ਦੀਆਂ 10 ਲੱਖ ਖੁਰਾਕਾਂ ਲੈ ਕੇ ਐਤਵਾਰ ਨੂੰ ਪਾਕਿਸਤਾਨ ਪਹੁੰਚੇ। ਇਹ ਜਹਾਜ਼ ਸ਼ਨੀਵਾਰ ਨੂੰ ਚੀਨ ਰਵਾਨਾ ਹੋਏ ਸਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦਾ ਹੌਂਸਲਾ ਵਧਾਉਣ ਲਈ 'ਤਿਰੰਗੇ' ਦੇ ਰੰਗ 'ਚ ਰੰਗਿਆ ਬੁਰਜ ਖਲੀਫਾ (ਵੀਡੀਓ)
ਚੀਨ ਲਈ ਪੀ.ਟੀ.ਆਈ. ਦੇ ਦੇਸ਼ ਪ੍ਰਬੰਧਕ ਕਾਦਿਰ ਬਖਸ਼ ਸਾਂਗੀ ਨੇ ਦੱਸਿਆ ਕਿ ਇਸ ਦੇ ਇਲਾਵਾ ਟੀਕੇ ਦੀਆਂ 20 ਲੱਖ ਵਾਧੂ ਖੁਰਾਕਾਂ ਵੀ ਰਾਸ਼ਟਰੀ ਆਵਾਜਾਈ ਕੰਪਨੀ ਦੇ ਜਹਾਜ਼ ਤੋਂ 29 ਅਪ੍ਰੈਲ ਨੂੰ ਚੀਨ ਤੋਂ ਪਾਕਿਸਤਾਨ ਲਿਆਈਆਂ ਜਾਣਗੀਆਂ। ਟੀਕੇ ਦੀ ਨਵੀਂ ਖੇਪ ਅਜਿਹੇ ਸਮੇਂ ਵਿਚ ਪਹੁੰਚੀ ਹੈ ਜਦੋਂ ਪਾਕਿਸਤਾਨ ਇਨਫੈਕਸ਼ਨ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੋ ਲਹਿਰਾਂ ਨੂੰ ਕੰਟਰੋਲ ਕਰਨ ਵਿਚ ਮਿਲੀ ਸਫਲਤਾ 'ਤੇ ਖਤਰਾ ਪੈਦਾ ਹੋ ਗਿਆ ਹੈ। ਪਿਛਲੇ ਮਹੀਨੇ ਪਾਕਿਸਤਾਨ ਨੂੰ ਚੀਨ ਤੋਂ ਕੋਵਿਡ-19 ਟੀਕੇ ਦੀਆਂ 5 ਲੱਖ ਖੁਰਾਕਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਇਕ ਫਰਵਰੀ ਨੂੰ ਚੀਨ ਨੇ ਸਿਨੋਫਾਰਮ ਟੀਕੇ ਦੀਆਂ ਪੰਜ ਲੱਖ ਖੁਰਾਕਾਂ ਦਾਨ ਦਿੱਤੀਆਂ ਸਨ ਜਿਸ ਨਾਲ ਪਾਕਿਸਤਾਨ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋ ਸਕੀ ਸੀ।
ਭੰਗ ਦੇ ਬੂਟੇ ਚੋਰੀ ਕਰਨ ਦੌਰਾਨ ਕੀਤੇ ਕਤਲ ਦੇ ਮਾਮਲੇ 'ਚ 2 ਵਿਅਕਤੀਆਂ ਨੂੰ ਹੋਈ 32 ਸਾਲ ਦੀ ਜੇਲ੍ਹ
NEXT STORY