ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਪਿਛਲੇ ਸਾਲ 25 ਜੂਨ ਨੂੰ 12 ਸਾਲਾ ਈਸਾਈ ਬੱਚੀ ਫਰਾਹ ਨੂੰ ਫੈਸਲਾਬਾਦ ਸਥਿਤ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ ਸੀ। ਬੱਚੀ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਸਾਹਮਣੇ ਉਸ ਨੂੰ ਅਗਵਾ ਕੀਤਾ ਗਿਆ ਸੀ ਪਰ ਉਹ ਲੋਕ ਕੁਝ ਨਹੀਂ ਕਰ ਸਕੇ। ਅਗਵਾ ਕਰਨ ਵਾਲਿਆਂ ਨੇ ਚਿਤਾਵਨੀ ਦਿੱਤੀ ਸੀ ਕਿ ਉਹਨਾਂ ਨੇ ਬੱਚੀ ਨੂੰ ਦੁਬਾਰਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਗੰਭੀਰ ਅੰਜਾਮ ਭੁਗਤਣਾ ਪਵੇਗਾ। ਬੱਚੀ ਨੂੰ ਜ਼ਬਰੀ ਇਸਲਾਮ ਕਬੂਲ ਕਰਾਇਆ ਗਿਆ ਹੈ ਅਤੇ ਉਸ ਦਾ ਵਿਆਹ ਵੀ ਅਗਵਾ ਕਰਨ ਵਾਲੇ ਦੇ ਨਾਲ ਹੀ ਜ਼ਬਰਦਸਤੀ ਕਰ ਦਿੱਤਾ ਗਿਆ ਹੈ।
ਪੁਲਸ ਨੇ ਨਹੀਂ ਕੀਤੀ ਮਦਦ
ਬੀ.ਬੀ.ਸੀ. ਮੁਤਾਬਕ ਫਾਤਿਮਾ ਦੇ ਪਿਤਾ ਨੇੜਲੇ ਪੁਲਸ ਸਟੇਸ਼ਨ ਗਏ ਤਾਂ ਜੋ ਅਪਰਾਧ ਦੇ ਬਾਰੇ ਵਿਚ ਐੱਫ.ਆਈ.ਆਰ. ਦਰਜ ਕਰਾ ਸਕਣ। ਪਰਿਵਾਰ ਵਾਲਿਆਂ ਨੇ ਇਕ ਅਗਵਾ ਕਰਤਾ ਦਾ ਨਾਮ ਵੀ ਦੱਸਿਆ ਪਰ ਪੁਲਸ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਪੁਲਸ ਕਰਮੀਆਂ ਨੇ ਬੱਚੀ ਦੇ ਪਿਤਾ ਨੂੰ ਨਾ ਸਿਰਫ ਮਦਦ ਦੇਣ ਤੋਂ ਮਨਾ ਕਰ ਦਿੱਤਾ ਸਗੋਂ ਉਹਨਾਂ ਨੂੰ ਧੱਕਾ ਦੇ ਕੇ ਗਾਲਾਂ ਵੀ ਕੱਢੀਆਂ। ਕਾਫੀ ਕੋਸ਼ਿਸ਼ਾਂ ਦੇ ਬਾਅਦ ਪੁਲਸ ਨੇ 3 ਮਹੀਨੇ ਬਾਅਦ ਕੇਸ ਦਰਜ ਕੀਤਾ।
ਬੱਚੀ ਨਾਲ ਕੀਤਾ ਗਿਆ ਗੁਲਾਮਾਂ ਜਿਹਾ ਵਿਵਹਾਰ
ਕੇਸ ਦਰਜ ਕਰਨ ਮਗਰੋਂ ਵੀ ਫੈਸਲਾਬਾਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬੱਚੀ ਨੂੰ ਉਸ ਦੇ ਘਰੋਂ 110 ਕਿਲੋਮੀਟਰ ਦੂਰ ਲਿਜਾਇਆ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਗਿਆ। ਅਗਵਾ ਕਰਨ ਵਾਲਿਆਂ ਨੇ ਉਸ ਨਾਲ ਗੁਲਾਮਾਂ ਜਿਹਾ ਵਤੀਰਾ ਕੀਤਾ। ਬੱਚੀ ਨੇ ਦੱਸਿਆ ਕਿ ਜ਼ਿਆਦਾਤਰ ਸਮਾਂ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਅਤੇ ਉਸ ਨੂੰ ਅਗਵਾ ਕਰਨ ਵਾਲੇ ਦੇ ਘਰ ਨੂੰ ਸਾਫ ਕਰਨ ਲਈ ਕਿਹਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਨੇ ਪਾਕਿ ਤੇ ਤੁਰਕੀ ਨੂੰ ਦਿੱਤਾ ਝਟਕਾ, ਲੜਾਕੂ ਹੈਲੀਕਾਪਟਰਾਂ ਦੀ ਸਪਲਾਈ 'ਤੇ ਲਾਈ ਰੋਕ
ਪਾਕਿਸਤਾਨ ਦੀ ਕੁੱਲ ਆਬਾਦੀ ਵਿਚ ਇਕ ਫੀਸਦੀ ਈਸਾਈ ਹਨ ਜਿਹਨਾਂ ਦੀ ਗਿਣਤੀ ਕਰੀਬ 20 ਲੱਖ ਹੈ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹਰੇਕ ਸਾਲ 1000 ਈਸਾਈ, ਹਿੰਦੂ ਅਤੇ ਸਿੱਖ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ। ਇਹਨਾਂ ਕੁੜੀਆਂ ਵਿਚੋਂ ਜ਼ਿਆਦਾਤਰ ਨੂੰ ਇਸਲਾਮ ਅਪਨਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹਾ ਕਰਨ ਦੇ ਪਿੱਛੇ ਇਹ ਕਾਰਨ ਹੈ ਕਿ ਪਾਕਿਸਤਾਨ ਵਿਚ ਇਹ ਮੰਨਿਆ ਜਾਂਦਾ ਹੈ ਕਿ ਸ਼ਰੀਆ ਕਾਨੂੰਨ ਮੁਤਾਬਕ ਜੇਕਰ ਮੁੰਡਾ ਅਤੇ ਕੁੜੀ 16 ਸਾਲ ਦੇ ਹਨ ਤਾਂ ਉਹਨਾਂ ਦਾ ਵਿਆਹ ਹੋ ਸਕਦਾ ਹੈ। ਇਸੇ ਕਾਰਨ ਈਸਾਈ ਬੱਚੀ ਦਾ ਧਰਮ ਪਰਿਵਰਤਨ ਕਰਾਇਆ ਗਿਆ।
ਅਮਰੀਕਾ ਨੇ ਪਾਕਿ ਤੇ ਤੁਰਕੀ ਨੂੰ ਦਿੱਤਾ ਝਟਕਾ, ਲੜਾਕੂ ਹੈਲੀਕਾਪਟਰਾਂ ਦੀ ਸਪਲਾਈ 'ਤੇ ਲਾਈ ਰੋਕ
NEXT STORY