ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਪਾਕਿਸਤਾਨ-ਈਰਾਨ ਸੀਮਾ 'ਤੇ ਇਕ ਸ਼ਕਤੀਸਾਲ਼ੀ ਵਿਸਫੋਟ ਉਪਕਰਣ (ਆਈ.ਈ.ਡੀ.) ਧਮਾਕਾ ਹੋਇਆ। ਇਸ ਹਮਲੇ ਵਿਚ ਪਾਕਿਸਤਾਨੀ ਵਿਚ ਫੌਜ ਦੀ ਇਕ ਗੱਡੀ ਨੂੰ ਆਈ.ਈ.ਡੀ. ਧਮਾਕੇ ਨਾਲ ਉਡਾ ਦਿੱਤਾ ਗਿਆ। ਇਸ ਹਮਲੇ ਵਿਚ ਪਾਕਿਸਤਾਨ ਫੌਜ ਦਾ ਇਕ ਅਧਿਕਾਰੀ ਅਤੇ 5 ਜਵਾਨ ਸ਼ਹੀਦ ਹੋ ਗਏ। ਪਾਕਿਸਤਾਨੀ ਆਰਮੀ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਪੈਟਰੋਲਿੰਗ ਕਰਕੇ ਪਰਤ ਰਹੇ ਇਹਨਾਂ ਜਵਾਨਾਂ ਦੀ ਕਾਰ ਨੂੰ ਰਿਮੋਟ ਜ਼ਰੀਏ ਆਈ.ਈ.ਡੀ. ਬੰਬ ਨਾਲ ਉਡਾ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ ਸ਼ਖਸ 'ਤੇ ਲਾਕਡਾਊਨ ਦੌਰਾਨ ਸਾਮਾਨ ਮਹਿੰਗਾ ਵੇਚਣ ਦਾ ਦੋਸ਼
ਇਹ ਜਵਾਨ ਪਾਕਿਸਤਾਨ ਦੀ ਫਰੰਟੀਅਰ ਕੌਰਪਸ ਸਾਊਥ ਬਲੋਚਿਸਤਾਨ ਦਾ ਹਿੱਸਾ ਸਨ।ਫੌਜ ਦੇ ਮੇਜਰ ਜਨਰਲ ਬਾਬਰ ਇਖਤਿਆਰ ਨੇ ਸ਼ੁੱਕਰਵਾਰ ਰਾਤ ਕਿਹਾ,''ਇਕ ਅਧਿਕਾਰੀ ਅਤੇ 5 ਜਵਾਨ ਪਾਕਿਸਤਾਨ-ਈਰਾਨ ਸੀਮਾ 'ਤੇ ਬਲੋਚਿਸਤਾਨ ਨੇੜੇ ਬੁਲੇਦਾ ਖੇਤਰ ਵਿਚ ਗਸ਼ਤ ਦੌਰਾਨ ਆਈ.ਈ.ਡੀ. ਧਮਾਕੇ ਦੇ ਸ਼ਿਕਾਰ ਹੋ ਗਏ।'' ਹਮਲੇ ਵਿਚ ਮਾਰੇ ਗਏ ਜਵਾਨਾਂ ਦੀ ਪਛਾਣ ਮੇਜਰ ਨਦੀਮ ਜਮਸ਼ੇਦ, ਲਾਂਸ ਨਾਇਕ ਖਿਜ਼ਰ ਹਯਾਤ, ਲਾਂਸ ਨਾਇਕ ਤੈਮੂਰ, ਸਿਪਾਹੀ ਨਦੀਮ ਅਤੇ ਸਿਪਾਹੀ ਸਾਜਿਦ ਦੇ ਰੂਪ ਵਿਚ ਹੋਈ ਹੈ। ਕਿਸੇ ਵੀ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਾਲ 1947 ਤੋਂ ਬਲੋਚਿਸਤਾਨ ਵਿਚ ਵਿਦਰੋਹ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਬਲੋਚ ਸੰਗਠਨਾਂ ਦੇ ਲੋਕ ਬਲੋਚਿਸਤਾਨ ਨੂੰ ਸ਼ੁਰੂ ਤੋਂ ਹੀ ਵੱਖਰਾ ਰਾਸ਼ਟਰ ਬਣਾਉਣਾ ਚਾਹੁੰਦੇ ਹਨ।
ਭਾਰਤੀ-ਅਮਰੀਕੀ ਸ਼ਖਸ 'ਤੇ ਲਾਕਡਾਊਨ ਦੌਰਾਨ ਸਾਮਾਨ ਮਹਿੰਗਾ ਵੇਚਣ ਦਾ ਦੋਸ਼
NEXT STORY