ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਕੋਲ ਫਿਰ ਤੋਂ ਕਸ਼ਮੀਰ ਰਾਗ ਅਲਾਪਿਆ ਹੈ, ਜਿਸ ਵਿਚ ਪਾਕਿਸਤਾਨ ਨੇ ਮਨੁੱਖੀ ਅਧਿਕਾਰਾਂ ਦੀ ਕਥਿਤ ਤੌਰ 'ਤੇ ਉਲੰਘਣਾ ਦੀ ਜਾਂਚ ਲਈ ਇਕ ਕਮਿਸ਼ਨ ਗਠਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ 73ਵੀਂ ਵਰ੍ਹੇਗੰਢ ਦੇ ਸਿਲਸਿਲੇ ਵਿਚ ਬੁੱਧਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਇਹ ਅਪੀਲ ਕੀਤੀ। ਕੁਰੈਸ਼ੀ ਨੇ ਆਪਣੇ ਭਾਸ਼ਣ ਦੌਰਾਨ ਪਾਕਿਸਤਾਨ ਦੀਆਂ ਤਰਜੀਹਾਂ ਨੂੰ ਸੂਚੀਬੱਧ ਕੀਤਾ।
ਇਸ ਵਿਚ ਉਨ੍ਹਾਂ ਨੇ ਪਾਕਿਸਤਾਨ ਦੇ ਸਮਾਜਿਕ ਅਤੇ ਆਰਥਿਕ ਵਿਕਾਸ, ਗਰੀਬੀ ਦੇ ਖਾਤਮੇ, ਰੋਜ਼ਗਾਰ ਦੇ ਮੌਕੇ ਅਤੇ ਸੰਸਥਾਗਤ ਸੁਧਾਰਾਂ 'ਤੇ ਖਾਸ ਧਿਆਨ ਦਿੱਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਪ੍ਰੋਗਰਾਮਾਂ ਵਿਚ ਪਾਕਿਸਤਾਨ ਦੇ ਫੌਜੀਆਂ ਅਤੇ ਪੁਲਸ ਮੁਲਾਜ਼ਮਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਨੇ ਵਿਸ਼ਵ ਸ਼ਾਂਤੀ ਖਾਤਰ ਆਪਣਾ ਬਲਿਦਾਨ ਦੇਣ ਵਾਲੇ 156 ਸੁਰੱਖਿਆ ਗਾਰਡਾਂ ਨੂੰ ਸ਼ਰਧਾਂਜਲੀ ਵੀ ਦਿੱਤੀ।
ਰਾਹੁਲ ਗਾਂਧੀ 'ਚ ਹੈ ਪ੍ਰਧਾਨ ਮੰਤਰੀ ਬਣਨ ਦੀ ਸਾਰੀ ਕਾਬਲੀਅਤ : ਅਮਰਿੰਦਰ ਸਿੰਘ
NEXT STORY