ਇੰਟਰਨੈਸ਼ਨਲ ਡੈਸਕ- ਸਿੱਖ ਸ਼ਰਧਾਲੂਆਂ ਲਈ ਪਾਕਿਸਤਾਨ ਤੋਂ ਚੰਗੀ ਖ਼ਬਰ ਹੈ। ਪਾਿਕਸਤਾਨ ਸਰਕਾਰ ਨੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਲਈ 215 ਵੀਜ਼ੇ ਜਾਰੀ ਕੀਤੇ ਹਨ। ਅਸਲ ਵਿਚ 8 ਤੋਂ 17 ਜੂਨ, 2023 ਤੱਕ ਪਾਕਿਸਤਾਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਸਾਲਾਨਾ ਸਮਾਗਮ ਆਯੋਜਿਤ ਕੀਤਾ ਜਾਣਾ ਹੈ। ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਸਿੱਖ ਸ਼ਰਧਾਲੂਆਂ ਲਈ ਵੀਜ਼ੇ ਜਾਰੀ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰਜੋਡੀ ਥਾਮਸ ਦਾ ਇਲਜ਼ਾਮ : ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲਿਆਂ 'ਚ ਭਾਰਤ ਵੀ ਸ਼ਾਮਲ-
ਭਾਰਤ ਵਿਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਇਕ ਟਵੀਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ। ਕਮਿਸ਼ਨ ਮੁਤਾਬਕ ਇਹ ਯਾਤਰਾ 1974 ਦੇ ਦੁਵੱਲੇ ਪ੍ਰੋਟੋਕੋਲ ਦੇ ਤਹਿਤ ਕਵਰ ਕੀਤੀ ਗਈ ਹੈ। ਸ਼ਰਧਾਲੂ ਪਾਕਿਸਤਾਨ ਵਿੱਚ ਆਪਣੇ ਠਹਿਰਾਅ ਦੌਰਾਨ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਿਆਂ ਦੀ ਯਾਤਰਾ ਕਰਨਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਾਹੁਲ ਗਾਂਧੀ ਨੇ ਅਮਰੀਕੀ ਲੋਕਾਂ ਨੂੰ 'ਆਧੁਨਿਕ ਭਾਰਤ' ਲਈ ਖੜ੍ਹੇ ਹੋਣ ਦਾ ਦਿੱਤਾ ਸੱਦਾ (ਤਸਵੀਰਾਂ)
NEXT STORY