ਜਲੰਧਰ (ਬਿਊਰੋ) : ਪਾਕਿਸਤਾਨੀ ਵੈੱਬ ਸੀਰੀਜ਼ 'ਸੇਵਕ' ਖੂਬ ਇੰਨੀਂ ਦਿਨੀਂ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਇਹ ਸੀਰੀਜ਼ ਦਾ ਭਾਰਤ 'ਚ ਕਾਫ਼ੀ ਜ਼ਿਆਦਾ ਵਿਰੋਧ ਹੋ ਰਿਹਾ ਹੈ ਕਿਉਂਕਿ ਇਸ ਸੀਰੀਜ਼ 'ਚ ਭਾਰਤ ਦੀ ਛਵੀ ਨੂੰ ਖ਼ਰਾਬ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਨਾਂ ਹੀ ਨਹੀਂ ਇਸ ਸੀਰੀਜ਼ 'ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕਹਾਣੀ ਦਾ ਅੰਸ਼ ਵੀ ਦਿਖਾਇਆ ਗਿਆ ਹੈ। ਪੰਜਾਬ ਦੇ ਕਈ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ।
ਦੀਪ ਸਿੱਧੂ ਦੀ ਪ੍ਰੇਮਿਕਾ ਨੇ ਜਤਾਇਆ ਰੋਸ
ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਸੋਸ਼ਲ ਮੀਡੀਆ 'ਤੇ 'ਸੇਵਕ' 'ਚ ਦੀਪ ਸਿੱਧੂ ਦਾ ਕਿਰਦਾਰ ਦਿਖਾਏ ਜਾਣ 'ਤੇ ਵਿਰੋਧ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ 'ਤੇ ਸੀਰੀਜ਼ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਲੰਬਾ ਚੌੜਾ ਨੋਟ ਵੀ ਨਾਲ ਲਿਖਿਆ ਹੈ। ਰੀਨਾ ਨੇ ਕਿਹਾ, ''ਮੈਂ ਪਾਕਿਸਤਾਨ ਦੀ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਇਸ ਵੈਬ ਸੀਰੀਜ਼ 'ਤੇ ਬੈਨ ਲਗਾਇਆ ਜਾਵੇ, ਜਿਸ 'ਚ ਦੀਪ ਸਿੱਧੂ ਬਾਰੇ ਕਾਫ਼ੀ ਕੁਝ ਦਿਖਾਇਆ ਗਿਆ ਹੈ। ਇਸ ਸੀਰੀਜ਼ ਖ਼ਿਲਾਫ਼ ਤੁਰੰਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਾਰੇ ਓਟੀਟੀ ਪਲੇਟਫਾਰਮਾਂ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਦੀਪ ਦੇ ਜਾਣ ਤੋਂ ਬਾਅਦ ਸਾਡੀ ਤਾਂ ਦੁਨੀਆ ਹੀ ਉੱਜੜ ਗਈ ਹੈ ਅਤੇ ਅਸੀਂ ਹਾਲੇ ਤੱਕ ਉਸ ਦੇ ਗਮ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸੀਰੀਜ਼ ਦਾ ਟਰੇਲਰ ਦੇਖਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ। ਇਸ ਦੇ ਟਰੇਲਰ ਨੂੰ ਦੇਖ ਮੈਂ ਇਮੋਸ਼ਨਲ ਹੋ ਗਈ। ਇਸ ਸੀਰੀਜ਼ 'ਚ ਮੇਰੇ ਇੰਟਰਵਿਊ 'ਚ ਬੋਲੇ ਗਏ ਅਲਫਾਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ। ਮੈਨੂੰ ਇਹ ਪਸੰਦ ਨਹੀਂ ਆਇਆ। ਮੈਨੂੰ ਹਰਗਿਜ਼ ਮਨਜ਼ੂਰ ਨਹੀਂ ਕਿ ਕੋਈ ਪਰਦੇ 'ਤੇ ਦੀਪ ਦਾ ਕਿਰਦਾਰ ਨਿਭਾਏ। ਜੇਕਰ ਦੀਪ ਦੀ ਜ਼ਿੰਦਗੀ 'ਤੇ ਕੋਈ ਫ਼ਿਲਮ ਜਾਂ ਸੀਰੀਜ਼ ਬਣਾਉਣੀ ਹੈ ਤਾਂ ਢੰਗ ਸਿਰ ਬਣਾਈ ਜਾਵੇ। ਮੈਂ ਸਾਰੀ ਸੰਗਤ ਤੋਂ ਇਹ ਬੇਨਤੀ ਕਰਦੀ ਹਾਂ ਕਿ ਇਸ 'ਤੇ ਰੋਕ ਲਗਾਉਣ 'ਚ ਮੇਰੀ ਮਦਦ ਕੀਤੀ ਜਾਵੇ। ਜੇਕਰ ਪਰਦੇ 'ਤੇ ਕੋਈ ਰੀਨਾ ਰਾਏ ਦਾ ਕਿਰਦਾਰ ਨਿਭਾ ਸਕਦਾ ਹੈ ਤਾਂ ਉਹ ਖੁਦ ਰੀਨਾ ਰਾਏ ਹੈ। ਮੈਂ ਕਿਸੇ ਹੋਰ ਨੂੰ ਆਪਣਾ ਕਿਰਦਾਰ ਨਿਭਾਉਣ ਦੀ ਇਜਾਜ਼ਤ ਨਹੀਂ ਦਿੰਦੀ। ਇਹ ਮੈਨੂੰ ਹਰਗਿਜ਼ ਮਨਜ਼ੂਰ ਨਹੀਂ।''
ਇਸ ਤੋਂ ਇਲਾਵਾ ਰੀਨਾ ਰਾਏ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਸ ਲਈ ਪਰਦੇ 'ਤੇ ਦੀਪ ਸਿੱਧੂ ਦੇ ਕਿਰਦਾਰ ਨੂੰ ਦੇਖਣਾ ਅਸਾਨ ਨਹੀਂ ਹੈ। ਕੋਈ ਵੀ ਦੀਪ ਤੇ ਰੀਨਾ ਦਾ ਕਿਰਦਾਰ ਨਹੀਂ ਨਿਭਾ ਸਕਦਾ।
ਦੀਪ ਸਿੱਧੂ ਦੀ ਮੌਤ ਨੂੰ ਸੀਰੀਜ਼ 'ਚ ਦੱਸਿਆ ਗਿਆ ਹੈ ਸਾਜਸ਼
ਇਸ ਸੀਰੀਜ਼ 'ਚ ਦੀਪ ਸਿੱਧੂ ਦੇ ਕਿਰਦਾਰ ਨੂੰ ਪਰਦੇ 'ਤੇ ਜੀਤ ਸਿੱਧੂ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਸੀਰੀਜ਼ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਫ਼ਿਲਮ ਅਦਾਕਾਰ ਆਪਣੇ ਲੋਕਾਂ ਲਈ ਸੰਘਰਸ਼ ਕਰਦਾ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦਾ ਹੈ। ਇਸ ਸੀਰੀਜ਼ 'ਚ ਦਿਖਾਇਆ ਗਿਆ ਹੈ ਕਿ ਦੀਪ ਦੀ ਮੌਤ ਐਕਸੀਡੈਂਟ ਨਹੀਂ, ਸਗੋਂ ਇੱਕ ਸਾਜਸ਼ ਹੈ।
ਭਿਆਨਕ ਸੜਕ ਹਾਦਸੇ 'ਚ ਹੋਈ ਸੀ ਦਰਦਨਾਕ ਮੌਤ
ਦੱਸਣਯੋਗ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਭਿਆਨਕ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਸੀ। ਇਸ ਹਾਦਸੇ ਦੇ ਸਮੇਂ ਦੀਪ ਤੇ ਰੀਨਾ ਦੋਵੇਂ ਇਕੱਠੇ ਕਾਰ 'ਚ ਜਾ ਰਹੇ ਸੀ। ਦੀਪ ਦੀ ਸਾਈਡ 'ਤੇ ਐਕਸੀਡੈਂਟ ਹੋਇਆ ਸੀ, ਇਸ ਲਈ ਉਹ ਗੰਭੀਰ ਜ਼ਖਮੀ ਹੋਇਆ ਸੀ, ਜਦਕਿ ਰੀਨਾ ਰਾਏ ਦੇ ਮਾਮੂਲੀ ਸੱਟਾਂ ਵੱਜੀਆਂ ਸੀ। ਹੁਣ ਦੀਪ ਦੀ ਮੌਤ ਤੋਂ 9 ਮਹੀਨੇ ਬਾਅਦ ਇਸ ਤਰ੍ਹਾਂ ਦੀ ਵੈੱਬ ਸੀਰੀਜ਼ ਸਾਹਮਣੇ ਆਈ ਹੈ ਜਿਸ 'ਚ ਦੀਪ ਦੀ ਮੌਤ ਨੂੰ ਇੱਕ ਸਾਜਸ਼ ਦੱਸਿਆ ਗਿਆ ਹੈ। ਇਸ ਦੇ ਨਾਲ ਨਾਲ ਸੀਰੀਜ਼ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਦੀਪ ਨੂੰ ਯੋਜਨਾਬੱਧ ਤਰੀਕੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇਹ ਸੀਰੀਜ਼ ਦਾ ਭਾਰਤ 'ਚ ਖੂਬ ਵਿਰੋਧ ਹੋ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਅਮਰੀਕਾ 'ਚ 16 ਸਾਲਾ ਭਾਰਤੀ-ਅਮਰੀਕੀ ਮੁੰਡੇ ਨੇ 'ਗੋਲਡਨ ਗੇਟ ਬ੍ਰਿਜ' ਤੋਂ ਮਾਰੀ ਛਾਲ, ਮੌਤ
NEXT STORY