ਇੰਟਰਨੈਸ਼ਨਲ ਡੈਸਕ : ਇਜ਼ਰਾਇਲ-ਹਮਾਸ ਸੰਘਰਸ਼ ਨੂੰ ਲੈ ਕੇ ਵਿਰੋਧ ਰੈਲੀਆਂ ਦੌਰਾਨ ਫਿਲਸਤੀਨ ਸਮਰਥਕ ਅਤੇ ਇਜ਼ਰਾਇਲੀ ਸਮਰਥਕ ਪ੍ਰਦਰਸ਼ਨਕਾਰੀ ਸਮੂਹ ਨੇ ਸਮੋਵਾਰ ਸ਼ਾਮ ਲੰਡਨ ਦੇ ਹਾਈ ਸਟਰੀਟ ਕੈਂਸਿੰਗਟਨ ਟਿਊਬ ਸਟੇਸ਼ਨ 'ਤੇ ਆਪਸ 'ਚ ਭਿੜ ਗਏ। ਇਸ ਤੋਂ ਬਾਅਦ ਇਜ਼ਰਾਇਲੀ-ਫਿਲਸਤੀਨੀ ਸੰਘਰਸ਼ ਦੇ ਵਿਰੋਧੀ ਪੱਖਾਂ ਦੇ ਸਮਰਥਕਾਂ ਵਿਚਕਾਰ ਤਣਾਅ ਨੂੰ ਕੰਟਰੋਲ ਕਰਨ ਲਈ ਪੁਲਸ ਅਧਿਕਾਰੀਆਂ ਨੂੰ ਭੇਜਿਆ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਲੱਗੀ ਭਿਆਨਕ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ, ਵੀਡੀਓ 'ਚ ਦੇਖੋ ਮੌਕੇ ਦੇ ਹਾਲਾਤ
ਇਸ ਨੂੰ ਲੈ ਕੇ ਹੋਈਆਂ ਘਟਨਾਵਾਂ ਕਾਰਨ ਲੰਡਨ 'ਚ ਕਾਫੀ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀਡੀਓ 'ਚ ਦਰਜਨਾਂ ਪੁਲਸ ਅਧਿਕਾਰੀਆਂ ਨੂੰ ਹਾਈ ਸਟਰੀਟ ਕੈਂਸਿੰਗਟਨ ਟਿਊਬ ਸਟੇਸ਼ਨ 'ਤੇ ਪ੍ਰਦਰਸ਼ਨਕਾਰੀਆਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਗਿਆ ਕਿਉਂਕਿ ਇਜ਼ਰਾਇਲੀ ਅੰਬੈਸੀ ਦੇ ਬਾਹਰ ਹੋ ਰਹੀ ਫਿਲਸਤੀਨ ਸਮਰਥਕਾਂ ਦੀ ਰੈਲੀ ਵੱਧਣ ਲੱਗੀ ਸੀ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ-ਰਜਾਈਆਂ, ਵਿਭਾਗ ਨੇ ਮੌਸਮ ਨੂੰ ਲੈ ਕੇ ਜਾਰੀ ਕੀਤੀ ਨਵੀਂ ਅਪਡੇਟ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਹਮਾਸ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਸੂਨਕ ਨੇ ਟਵੀਟ ਕਰਕੇ ਕਿਹਾ ਕਿ ਜੋ ਲੋਕ ਹਮਾਸ ਦਾ ਸਮਰਥਨ ਕਰਦੇ ਹਨ, ਉਹ ਇਸ ਭਿਆਨਕ ਹਮਲੇ ਲਈ ਜ਼ਿੰਮੇਵਾਰ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ 8 ਸਾਲਾ ਮੰਗੋਲੀਆਈ ਬੱਚੇ ਦੇ ਮੋਢਿਆਂ 'ਤੇ ਹੈ ਬੁੱਧ ਧਰਮ ਦੀ ਰਾਖੀ ਦਾ ਜ਼ਿੰਮਾ
NEXT STORY