ਪਨਾਮਾ ਸਿਟੀ(ਭਾਸ਼ਾ)— ਵੈਨਜ਼ੁਏਲਾ ਵੱਲੋਂ ਪਿਛਲੇ ਹਫਤੇ ਡਿਪਲੋਮੈਟਿਕ ਅਤੇ ਵਪਾਰਕ ਪਾਬੰਦੀਆਂ ਦੀ ਘੋਸ਼ਣਾ ਦੇ ਵਿਰੋਧ ਵਿਚ ਪਨਾਮਾ ਨੇ ਉਸ ਦੀਆਂ ਕੰਪਨੀਆਂ ਨੂੰ ਆਪਣੇ ਦੇਸ਼ ਵਿਚ ਉਡਾਣਾਂ ਦਾ ਸੰਚਾਲਣ ਕਰਨ ਤੋਂ ਰੋਕ ਦਿੱਤਾ ਹੈ। ਰਾਸ਼ਟਰਪਤੀ ਜੁਆਨ ਕਾਰੋਸ ਵਾਰੇਲਾ ਦੇ ਦਫਤਰ ਨੇ ਦੱਸਿਆ ਕਿ 25 ਅਪ੍ਰੈਲ ਤੋਂ ਸ਼ੁਰੂ ਹੋ ਕੇ ਅਗਲੇ 90 ਦਿਨ ਤੱਕ ਮਾਲਵਾਹਕ ਅਤੇ ਯਾਤਰੀ ਜਹਾਜ਼ਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ। ਇਹ ਪਾਬੰਦੀ ਵੈਨਜ਼ੁਏਲਾ ਦੀਆਂ 10 ਕੰਪਨੀਆਂ 'ਤੇ ਲਾਗੂ ਹੋਵੇਗੀ।
ਪਿਛਲੇ ਹਫਤੇ ਵੈਨਜ਼ੁਏਲਾ ਨੇ ਆਪਣੇ ਸਰਹੱਦੀ ਖੇਤਰ ਤੋਂ ਉਡਾਣ ਭਰਨ ਵਾਲੇ ਪਨਾਮਾ ਦੇ ਜਹਾਜ਼ਾਂ 'ਤੇ ਪਾਬੰਦੀ ਲਗਾ ਦਿੱਤਾ ਸੀ। ਪਨਾਮਾ ਦੀ ਸਰਕਾਰ ਨੇ ਵੈਨਜ਼ੁਏਲਾ ਦੇ ਉਨ੍ਹਾਂ ਅਧਿਕਾਰੀਆਂ ਦੀ ਇਕ ਸੂਚੀ ਵਿਚ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਦਾ ਨਾਂ ਸ਼ਾਮਲ ਕੀਤਾ ਸੀ ਜੋ ਮਨੀ ਲਾਂਡਰਿੰਗ ਵਿਚ ਸ਼ਾਮਲ ਹੋ ਸਕਦੇ ਹਨ। ਵੈਨਜ਼ੁਏਲਾ ਨੇ ਵਰੇਲਾ ਅਤੇ ਕੋਪਾ ਸਮੇਤ ਹੋਰ ਹਵਾਬਾਜ਼ੀ ਕੰਪਨੀਆਂ 'ਤੇ ਪਾਬੰਦੀ ਲਗਾਈ ਹੈ।
ਕੈਨੇਡੀਅਨ ਪੀ. ਐੱਮ. ਟਰੂਡੋ ਨਹੀਂ ਸ਼ਾਮਲ ਹੋਣਗੇ ਸ਼ਾਹੀ ਵਿਆਹ 'ਚ
NEXT STORY