ਇਸਲਾਮਾਬਾਦ – ਜਨਤਾ ਭੁੱਖੀ ਮਰ ਰਹੀ ਹੈ ਅਤੇ ਪਾਕਿਸਤਾਨ ਦੇ ਨੇਤਾ ਘਿਓ ਪੀ ਰਹੇ ਹਨ। ਪਾਕਿਸਤਾਨ ਸਰਕਾਰ ਨੇ ਰਸਮੀ ਤੌਰ ’ਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਤੇ ਸੈਨੇਟ ਦੇ ਚੇਅਰਮੈਨ ਦੀ ਤਨਖਾਹ ਵਧਾ ਕੇ 13 ਲੱਖ ਰੁਪਏ ਕਰ ਦਿੱਤੀ ਹੈ।
ਨਵੀਂ ਤਨਖਾਹ ਉਨ੍ਹਾਂ ਦੀ ਪਿਛਲੀ ਤਨਖਾਹ 2,05,000 ਰੁਪਏ ਤੋਂ ਕਾਫੀ ਵੱਧ ਹੈ। ਸੰਸਦੀ ਕਾਰਜ ਮੰਤਰਾਲਾ ਨੇ 29 ਮਈ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਪਰ ਵਿਸਤ੍ਰਿਤ ਜਾਣਕਾਰੀ ਸ਼ੁੱਕਰਵਾਰ ਨੂੰ ਸਾਹਮਣੇ ਆਈ। ਨੋਟੀਫਿਕੇਸ਼ਨ ਅਨੁਸਾਰ ਦੋਵਾਂ ਅਧਿਕਾਰੀਆਂ ਦੀ ਤਨਖਾਹ 13 ਲੱਖ ਰੁਪਏ ਤੈਅ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਇਲਾਵਾ ਆਰਜ਼ੀ ਭੱਤੇ ਦੇ ਰੂਪ ’ਚ 50 ਫੀਸਦੀ ਵਾਧੂ ਰਕਮ ਵੀ ਮਿਲੇਗੀ। ਸੋਧੀ ਹੋਈ ਤਨਖਾਹ 1 ਜਨਵਰੀ, 2025 ਤੋਂ ਅਗਾਊਂ ਪ੍ਰਭਾਵ ਨਾਲ ਲਾਗੂ ਹੋਵੇਗੀ। ਸੰਘੀ ਮੰਤਰੀਆਂ, ਸੂਬਾ ਮੰਤਰੀਆਂ ਤੇ ਸਲਾਹਕਾਰਾਂ ਦੀ ਤਨਖਾਹ 188 ਫੀਸਦੀ ਤਕ ਵਧਾ ਦਿੱਤੀ ਗਈ ਹੈ।
ਭਾਰਤ-ਯੂਕੇ ਇਤਿਹਾਸਕ ਮੁਕਤ ਵਪਾਰ ਸਮਝੌਤੇ 'ਤੇ ਸਹਿਮਤ, ਨਵੇਂ ਆਰਥਿਕ ਮੌਕੇ ਖੋਲ੍ਹੇਗਾ FTA
NEXT STORY