ਵਾਸ਼ਿੰਗਟਨ - ਦੁਨੀਆ ਭਰ ਦੇ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਮਾਰੀਜੁਆਨਾ ਦਾ ਸੇਵਨ ਕਿਥੇ ਕੀਤਾ ਜਾਂਦਾ ਹੈ, ਇਸ ਨਾਲ ਜੁੜੀ ਇਕ ਲਿਸਟ ਸਾਹਮਣੇ ਆਈ ਹੈ। ਇਸ 'ਚ ਭਾਰਤ ਦੀ ਰਾਜਧਾਨੀ ਦਿੱਲੀ ਤੀਜੇ ਨੰਬਰ 'ਤੇ ਹੈ ਪਰ ਉਥੇ ਗੁਆਂਢੀ ਮੁਲਕ ਪਾਕਿਸਤਾਨ ਨਸ਼ੇ ਦੇ ਮਾਮਲੇ 'ਚ ਭਾਰਤ ਤੋਂ ਅੱਗੇ ਨਿਕਲ ਗਿਆ ਹੈ। ਉਨ੍ਹਾਂ ਦਾ ਸ਼ਹਿਰ ਕਰਾਚੀ ਲਿਸਟ 'ਚ ਦੂਜੇ ਨੰਬਰ 'ਤੇ ਹੈ। ਉਥੇ 77.4 (ਮੈਟ੍ਰਿਕ ਟਨ) ਖਪਤ ਦੇ ਨਾਲ ਨਿਊਯਾਰਕ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ।
ਸਟੱਡੀ 'ਚ ਲਾਸ ਏਜੰਲਸ, ਕਾਹਿਰਾ, ਲੰਡਨ, ਸ਼ਿਕਾਗੋ, ਮਾਸਕੋ, ਟੋਰਾਂਟੋ ਦਾ ਵੀ ਨਾਂ ਸ਼ਾਮਲ ਹੈ। ਇਹ ਰਿਪੋਰਟ ਇਕ ਸਟੱਡੀ ਦੇ ਤਹਿਤ ਸਾਹਮਣੇ ਆਈ ਹੈ। ਇਸ ਨੂੰ ਜਰਮਨ ਦੀ ਕੰਪਨੀ ਏ. ਬੀ. ਸੀ. ਡੀ. ਨੇ ਕੀਤਾ ਹੈ। ਇਹ ਕੰਪਨੀ ਚਾਹੁੰਦੀ ਹੈ ਕਿ ਮਾਰੀਜੁਆਨਾ ਨੂੰ ਦੁਨੀਆ ਭਰ 'ਚ ਕਾਨੂੰਨੀ ਬਣਾ ਦਿੱਤਾ ਜਾਵੇ। ਇਸ ਲਿਸਟ 'ਚ ਸਾਲ 2018 ਦੇ ਅੰਕੜੇ ਦੱਸੇ ਗਏ ਹਨ।
ਕੰਪਨੀ ਮਾਰੀਜੁਆਨਾ ਦੀ ਖਪਤ ਨਾਲ ਜੁੜੇ ਤਰ੍ਹਾਂ-ਤਰ੍ਹਾਂ ਦੇ ਸਰਵੇਖਣ ਕਰਦੀ ਹੈ। ਇਸ ਦੀ ਦੂਜੀ ਸਟੱਡੀ ਮੁਤਾਬਕ, ਦਿੱਲੀ ਅਤੇ ਮੁੰਬਈ 'ਚ ਮਾਰੀਜੁਆਨਾ ਦੀ ਕੀਮਤ ਬਾਕੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ। ਸਟੱਡੀ ਮੁਤਾਬਕ, ਦਿੱਲੀ 'ਚ ਇਕ ਗ੍ਰਾਮ ਮਾਰੀਜੁਆਨਾ ਕਰੀਬ 300 ਰੁਪਏ, ਉਥੇ ਮੁੰਬਈ 'ਚ ਇਸ ਦੀ ਕੀਮਤ 328 ਰੁਪਏ ਪ੍ਰਤੀ ਗ੍ਰਾਮ ਹੈ। ਸਟੱਡੀ ਦੇ ਹਿਸਾਬ ਨਾਲ ਜੇਕਰ ਦਿੱਲੀ ਅਤੇ ਮੁੰਬਈ ਸਰਕਾਰ ਇਸ ਨੂੰ ਕਾਨੂੰਨੀ ਕਰ ਦਿੰਦੀ ਹੈ ਤਾਂ ਉਨ੍ਹਾਂ ਦੀ ਕਮਾਈ ਹੋ ਸਕਦੀ ਹੈ। ਸਟੱਡੀ ਮੁਤਾਬਕ, ਜੇਕਰ ਟਾਪ ਸਿਗਰੇਟ 'ਤੇ ਲੱਗਣ ਵਾਲਾ ਟੈਕਸ ਮੈਰੀਜੁਆਨਾ 'ਤੇ ਲਗਾਇਆ ਜਾਵੇ ਤਾਂ ਦਿੱਲੀ ਸਰਕਾਰ ਨੂੰ ਕਰੀਬ 728 ਕਰੋੜ ਰੁਪਏ ਦੀ ਕਮਾਈ ਹੋਵੇਗੀ। ਇਸੇ ਤਰ੍ਹਾਂ ਮੁੰਬਈ ਨੂੰ 641 ਕਰੋੜ ਰੁਪਏ ਮਿਲਣਗੇ।
ਟਰੰਪ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਕੀਤਾ ਬਰਖਾਸਤ
NEXT STORY