ਲੀਮਾ— ਪੇਰੂ ਦੇ ਸਾਬਕਾ ਰਾਸ਼ਟਰਪਤੀ ਅਲਬਰਟੋ ਫੁਜ਼ੀਮੋਰੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਰਾਸ਼ਟਰਪਤੀ ਪੈਦਰੋ ਪਾਬਲੋ ਕੁਜਿੰਸਕੀ ਦੀ ਵਿਵਾਦਤ ਮੁਆਫੀ ਮਗਰੋਂ ਫੁਜ਼ੀਮੋਰੀ ਨੂੰ ਹੁਣ ਹਸਪਤਾਲ ਤੋਂ ਸੁਤੰਤਰ ਵਿਅਕਤੀ ਦੇ ਤੌਰ 'ਤੇ ਛੁੱਟੀ ਮਿਲੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਰਾਸ਼ਟਰਪਤੀ ਕੁਜਿੰਸਕੀ ਨੂੰ ਹਟਾਉਣ ਲਈ ਮਹਾਂਦੋਸ਼ ਚਲਾਇਆ ਗਿਆ ਸੀ, ਜਿਸ 'ਚ ਫੁਜ਼ੀਮੋਰੀ ਨੂੰ ਹਟਾਉਣ ਲਈ ਦੋਸ਼ ਚਲਾਇਆ ਗਿਆ ਸੀ, ਜਿਸ 'ਚ ਫੁਜ਼ੀਮੋਰੀ ਦੇ ਪੁੱਤਰ ਅਤੇ ਸੰਸਦ ਮੈਂਬਰ ਕੇਂਜੀ ਮਤਦਾਨ 'ਚ ਸ਼ਾਮਲ ਨਹੀਂ ਹੋਏ ਸਨ। ਕੇਂਜੀ ਦੇ ਇਸ ਕਦਮ 'ਚ ਕੁੱਝ ਹੋਰ ਸੰਸਦ ਮੈਂਬਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਸੀ ਅਤੇ ਇਸ ਦੇ ਕਾਰਣ ਕੁਜਿੰਸਕੀ ਖਿਲਾਫ ਮਹਾਂਦੋਸ਼ ਚਲਾਉਣ ਲਈ ਜ਼ਰੂਰੀ ਵੋਟ ਨਹੀਂ ਮਿਲ ਸਕੇ ਸਨ। ਇਸ ਘਟਨਾ ਦੇ ਕੁੱਝ ਦਿਨਾਂ ਬਾਅਦ ਫੁਜ਼ੀਮੋਰੀ ਨੂੰ ਮੁਆਫੀ ਮਿਲ ਗਈ ਸੀ।
ਭਾਰਤ ਦੀ ਭਾਸ਼ਾ ਬੋਲ ਰਿਹਾ ਹੈ ਅਮਰੀਕਾ : ਪਾਕਿਸਤਾਨ
NEXT STORY