ਇਸਲਾਮਾਬਾਦ— ਇਸਲਾਮਾਬਾਦ ਹਾਈ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਜਿਸ ਵਿਚ ਅਹੁਦੇ ਤੋਂ ਹਟਾਏ ਗਏ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਐਗਜ਼ਿਟ ਕੰਟਰੋਲ ਲਿਸਟ (ਈ. ਸੀ. ਐੱਲ.) ਵਿਚ ਪਾਉਣ ਅਤੇ ਉਨ੍ਹਾਂ ਦੇ ਖਾਤੇ ਫਰੀਜ਼ ਕਰਨ ਲਈ ਬੇਨਤੀ ਕੀਤੀ ਗਈ ਹੈ। ਵਕੀਲ ਰਾਈਸ ਅਬੁਲ ਵਾਹਿਦ ਵੱਲੋਂ ਦਾਇਰ ਇਸ ਪਟੀਸ਼ਨ 'ਤੇ ਪਹਿਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ।
'ਡਾਨ' ਦੀ ਖਬਰ ਅਨੁਸਾਰ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਸ਼ਰੀਫ ਤੇ ਉਨ੍ਹਾਂ ਦੇ ਬੱਚਿਆਂ-ਹਸਨ, ਹੁਸੈਨ, ਮਰੀਅਮ, ਜਵਾਈ ਕੈਪਟਨ ਸਫਦਰ ਅਤੇ ਸਾਬਕਾ ਵਿੱਤ ਮੰਤਰੀ ਇਸ਼ਾਕ ਡਾਰ ਦੇ ਨਾਂ ਈ. ਸੀ. ਐੱਲ. ਵਿਚ ਪਾਏ ਜਾਣ ਅਤੇ ਉਨ੍ਹਾਂ ਦੇ ਖਾਤਿਆਂ 'ਚੋਂ ਲੈਣ-ਦੇਣ ਕਰਨ 'ਤੇ ਪਾਬੰਦੀ ਲਾਈ ਜਾਵੇ।
ਆਸਟਰੇਲੀਆ ਦੇ ਪਲੇਨ ਬੰਬ ਪਿੱਛੇ ਸੀ ਇਸਲਾਮਿਕ ਸਟੇਟ ਕਮਾਂਡਰ ਦਾ ਹੱਥ : ਪੁਲਸ
NEXT STORY