ਵਾਸ਼ਿੰਗਟਨ (ਭਾਸ਼ਾ): ਦਵਾਈ ਬਣਾਉਣ ਵਾਲੀ ਕੰਪਨੀ ਫਾਈਜ਼ਰ ਇੰਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਦੀ ਪ੍ਰਯੋਗਾਤਮਕ ਐਂਟੀਵਾਇਰਲ ਗੋਲੀ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਜੋਖਮ ਨੂੰ 90 ਪ੍ਰਤੀਸ਼ਤ ਤੱਕ ਘਟਾਉਂਦੀ ਹੈ। ਇਸ ਦੇ ਨਾਲ, ਕੰਪਨੀ ਅਮਰੀਕਾ ਦੇ ਬਾਜ਼ਾਰ ਵਿੱਚ ਕੋਵਿਡ-19 ਦੇ ਵਿਰੁੱਧ ਪਹਿਲੀ ਆਸਾਨੀ ਨਾਲ ਵਰਤੀ ਜਾਣ ਵਾਲੀ ਦਵਾਈ ਨੂੰ ਪੇਸ਼ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ। ਵਰਤਮਾਨ ਵਿੱਚ ਯੂਐਸ ਵਿੱਚ ਕੋਵਿਡ -19 ਦੇ ਇਲਾਜ ਵਿੱਚ ਦਵਾਈ ਨਾੜੀ ਜਾਂ ਟੀਕੇ ਦੁਆਰਾ ਦਿੱਤੀ ਜਾਂਦੀ ਹੈ। ਮੁਕਾਬਲਾ ਕਰਨ ਵਾਲੀ ਫਾਰਮਾਸੂਟੀਕਲ ਕੰਪਨੀ ਮਰਕ ਦੀ ਕੋਵਿਡ-19 ਗੋਲੀ ਪਹਿਲਾਂ ਤੋ ਹੀ ਮਜ਼ਬੂਤ ਸ਼ੁਰੂਆਤੀ ਨਤੀਜੇ ਦਿਖਾਉਣ ਦੇ ਬਾਅਦ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਦੀ ਸਮੀਖਿਆ ਅਧੀਨ ਹੈ ਅਤੇ ਵੀਰਵਾਰ ਨੂੰ ਯੂਕੇ ਇਸ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ।
ਫਾਈਜ਼ਕ ਨੇ ਕਿਹਾ ਕਿ ਸੁਤੰਤਰ ਮਾਹਰਾਂ ਦੁਆਰਾ ਇਸ ਦੇ ਨਤੀਜਿਆਂ ਦੀ ਸਮਰੱਥਾ ਦੇ ਆਧਾਰ 'ਤੇ ਕੰਪਨੀ ਦੇ ਅਧਿਐਨ ਨੂੰ ਰੋਕਣ ਲਈ ਸਿਫ਼ਾਰਸ਼ ਦੇ ਬਾਅਦ, ਉਹ ਐੱਫ.ਡੀ.ਏ. ਅਤੇ ਅੰਤਰਰਾਸ਼ਟਰੀ ਰੈਗੂਲੇਟਰਾਂ ਨੂੰ ਜਿੰਨੀ ਜਲਦੀ ਹੋ ਸਕੇ ਗੋਲੀ ਨੂੰ ਅਧਿਕਾਰਤ ਕਰਨ ਲਈ ਕਹੇਗਾ। ਇੱਕ ਵਾਰ ਫਾਈਜ਼ਰ ਦੁਆਰਾ ਅਰਜ਼ੀ ਦਿੱਤੇ ਜਾਣ ਦੇ ਬਾਅਦ ਐੱਫ.ਡੀ.ਏ. ਹਫ਼ਤਿਆਂ ਜਾਂ ਮਹੀਨਿਆਂ ਦੇ ਅੰਦਰ ਫ਼ੈਸਲਾ ਲੈ ਸਕਦਾ ਹੈ। ਦੁਨੀਆ ਭਰ ਦੇ ਖੋਜੀ ਕੋਵਿਡ-19 ਦੇ ਵਿਰੁੱਧ ਇੱਕ ਇਲਾਜ ਗੋਲੀ ਵਿਕਸਿਤ ਕਰਨ 'ਤੇ ਕੰਮ ਕਰ ਰਹੇ ਹਨ ਜੋ ਲੱਛਣਾਂ ਨੂੰ ਘਟਾਉਣ, ਰਿਕਵਰੀ ਵਿੱਚ ਤੇਜ਼ੀ ਲਿਆਉਣ ਅਤੇ ਹਸਪਤਾਲਾਂ ਅਤੇ ਡਾਕਟਰਾਂ 'ਤੇ ਬੋਝ ਨੂੰ ਘਟਾਉਣ ਲਈ ਘਰ ਵਿੱਚ ਲਈ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਨਜਿੱਠਣ ਲਈ ਨਿਊਜ਼ੀਲੈਂਡ ਨੇ ਇਕ ਹੋਰ 'ਦਵਾਈ' ਕੀਤੀ ਸੁਰੱਖਿਅਤ
ਫਾਈਜ਼ਰ ਨੇ ਸ਼ੁੱਕਰਵਾਰ ਨੂੰ 775 ਬਾਲਗਾਂ 'ਤੇ ਆਪਣੇ ਅਧਿਐਨ ਦੇ ਸ਼ੁਰੂਆਤੀ ਨਤੀਜੇ ਜਾਰੀ ਕੀਤੇ। ਇੱਕ ਹੋਰ ਐਂਟੀਵਾਇਰਲ ਨਾਲ ਕੰਪਨੀ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਵਿੱਚ ਇੱਕ ਮਹੀਨੇ ਬਾਅਦ ਡਮੀ ਗੋਲੀ ਲੈਣ ਵਾਲੇ ਮਰੀਜ਼ਾਂ ਦੀ ਤੁਲਨਾ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਜਾਂ ਮੌਤ ਦੀ ਸੰਯੁਕਤ ਦਰ ਵਿੱਚ 89 ਪ੍ਰਤੀਸ਼ਤ ਦੀ ਕਮੀ ਆਈ। ਦਵਾਈ ਲੈਣ ਵਾਲੇ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ ਅਤੇ ਕਿਸੇ ਦੀ ਮੌਤ ਨਹੀਂ ਹੋਈ। ਤੁਲਨਾ ਸਮੂਹ ਵਿੱਚ ਸੱਤ ਪ੍ਰਤੀਸ਼ਤ ਹਸਪਤਾਲ ਵਿੱਚ ਦਾਖਲ ਸਨ ਅਤੇ ਸੱਤ ਮੌਤਾਂ ਹੋਈਆਂ। ਫਾਈਜ਼ਰ ਦੇ ਮੁੱਖ ਵਿਗਿਆਨਕ ਅਧਿਕਾਰੀ ਡਾਕਟਰ ਮਿਕੇਲ ਡੌਲਸਟਨ ਨੇ ਇੱਕ ਇੰਟਰਵਿਊ ਵਿੱਚ ਕਿਹਾ,"ਅਸੀਂ ਉਮੀਦ ਕਰ ਰਹੇ ਸੀ ਕਿ ਸਾਡੇ ਕੋਲ ਕੁਝ ਅਸਾਧਾਰਨ ਹੈ ਪਰ ਇਹ ਬਹੁਤ ਦੁਰਲੱਭ ਹੁੰਦਾ ਹੈ ਕਿ ਤੁਸੀਂ ਦੇਖਦੇ ਹੋ ਕਿ ਮਹਾਨ ਦਵਾਈਆਂ ਲਗਭਗ 90 ਪ੍ਰਤੀਸ਼ਤ ਪ੍ਰਭਾਵ ਅਤੇ ਮੌਤ ਲਈ 100 ਪ੍ਰਤੀਸ਼ਤ ਸੁਰੱਖਿਆ ਵਾਲੀਆਂ ਹੁੰਦੀਆਂ ਹਨ।"
ਪੜ੍ਹੋ ਇਹ ਅਹਿਮ ਖਬਰ - ਪਾਕਿ ਦੇ ਸਿੰਧ 'ਚ ਕੋਵਿਡ-19 ਟੀਕਿਆਂ ਦੀਆਂ 700,000 ਤੋਂ ਵੱਧ ਖੁਰਾਕਾਂ ਬਰਬਾਦ
ਹਲਕੀ ਤੋਂ ਦਰਮਿਆਨੀ ਕੋਵਿਡ-19 ਵਾਲੇ ਅਧਿਐਨ ਭਾਗੀਦਾਰਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਸੀ ਅਤੇ ਮੋਟਾਪਾ, ਸ਼ੂਗਰ ਜਾਂ ਦਿਲ ਦੀ ਬਿਮਾਰੀ ਵਰਗੀਆਂ ਸਿਹਤ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਲਈ ਉਹਨਾਂ ਨੂੰ ਉੱਚ ਜੋਖਮ ਦੇ ਦਾਇਰੇ ਵਿੱਚ ਮੰਨਿਆ ਜਾਂਦਾ ਸੀ। ਸ਼ੁਰੂਆਤੀ ਲੱਛਣਾਂ ਦੇ ਤਿੰਨ ਤੋਂ ਪੰਜ ਦਿਨਾਂ ਦੇ ਅੰਦਰ ਇਲਾਜ ਸ਼ੁਰੂ ਹੋਇਆ ਅਤੇ ਪੰਜ ਦਿਨ ਚੱਲਿਆ। ਫਾਈਜ਼ਰ ਨੇ 'ਸਾਈਡ ਇਫੈਕਟਸ' (ਗੋਲੀ ਲੈਣ ਤੋਂ ਬਾਅਦ ਹੋਣ ਵਾਲੀਆਂ ਪਰੇਸ਼ਾਨੀਆਂ) 'ਤੇ ਕੁਝ ਵੇਰਵਿਆਂ ਦੀ ਰਿਪੋਰਟ ਕੀਤੀ ਪਰ ਕਿਹਾ ਕਿ ਸਮੱਸਿਆਵਾਂ ਦੀ ਦਰ 20 ਪ੍ਰਤੀਸ਼ਤ ਸਮੂਹਾਂ ਵਿਚਕਾਰ ਸਮਾਨ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਾਈਜਰ 'ਚ ਇਸਲਾਮਿਕ ਅੱਤਵਾਦੀਆਂ ਨੇ 69 ਲੋਕਾਂ ਦਾ ਕੀਤਾ ਕਤਲ
NEXT STORY