ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਇਕ ਘਰ ਵਿਚਲੇ ਦਰਾਜ਼ ’ਚੋਂ ਮਿਲੀ ਇਕ 16ਵੀਂ ਸਦੀ ਦੀ ਪਲੇਟ ਨੀਲਾਮੀ ’ਚ 1 ਮਿਲੀਅਨ ਪੌਂਡ ਤੋਂ ਵੱਧ ’ਚ ਵਿਕੀ ਹੈ। ਐਸਟੋਰੀਏਟੋ-ਸ਼ੈਲੀ ਦੀ ਇਸ ਪਲੇਟ ਦਾ ਵਿਆਸ ਲੱਗਭਗ 11 ਇੰਚ ਹੈ। ਐਡਿਨਬਰਾ ’ਚ ਲਿਓਨ ਅਤੇ ਟਰਨਬੁੱਲ ਵੱਲੋਂ ਆਨਲਾਈਨ ਨੀਲਾਮੀ ਦੇ ਦੌਰਾਨ ਇਸ ਪਲੇਟ ਦੀ 80,000 ਤੋਂ 120,000 ਪੌਂਡ ਦੇ ਵਿਚਕਾਰ ਵਿਕਣ ਦੀ ਉਮੀਦ ਸੀ ਪਰ ਇਟਾਲੀਅਨ ਵਰਕ ਆਫ ਆਰਟ, ਜੋ ਸੈਮਸਨ ਅਤੇ ਡੇਲੀਲਾਹ ਦੀ ਬਾਈਬਲ ਦੀ ਕਹਾਣੀ ਨੂੰ ਦਰਸਾਉਂਦਾ ਹੈ, ਵਾਲੀ ਇਹ ਪਲੇਟ 1,263,000 ਪੌਂਡ ’ਚ ਵੇਚੀ ਗਈ ਹੈ। ਇਸ ਨੂੰ 1520-1523 ਦੇ ਆਸ-ਪਾਸ ਬਣਾਇਆ ਗਿਆ ਸੀ । ਲਿਓਨ ਐਂਡ ਟਰਨਬੁੱਲ ਦੇ ਨਿਰਦੇਸ਼ਕ ਗੇਵਿਨ ਸਟ੍ਰਾਂਗ ਨੇ ਇਸ ਪਲੇਟ ਦੀ ਵਿਕਰੀ ਨੂੰ ਇਕ ਨਵਾਂ ਵਿਸ਼ਵ ਰਿਕਾਰਡ ਮੰਨਿਆ ਹੈ।
UK : ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੀ ਸਹਾਇਤਾ ਲਈ ਮਨੋਵਿਗਿਆਨੀਆਂ ਦੀ ਘਾਟ
NEXT STORY