ਇੰਟਰਨੈਸ਼ਨਲ ਡੈਸਕ- ਨੇਪਾਲ ਦੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਹਫ਼ਤੇ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਵਿਚ ਹਿੰਸਾ ਅਤੇ ਤਬਾਹੀ ’ਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇਗਾ।
ਕਾਰਕੀ (73) ਨੇ ਸਵੇਰੇ 11 ਵਜੇ ਦੇ ਕਰੀਬ ਕਾਠਮੰਡੂ ਦੇ ਸਿੰਘ ਦਰਬਾਰ ਸਕੱਤਰੇਤ ਵਿਖੇ ਗ੍ਰਹਿ ਮੰਤਰਾਲੇ ਦੀ ਨਵੀਂ ਬਣੀ ਇਮਾਰਤ ’ਚ ਅਹੁਦਾ ਸੰਭਾਲਿਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ‘ਜੈੱਨ ਜ਼ੀ’ ਪ੍ਰਦਰਸ਼ਨ ਦੌਰਾਨ ਮਾਰੇ ਗਏ ਲੋਕਾਂ ਨੂੰ ‘ਸ਼ਹੀਦ’ ਐਲਾਨਿਆ ਜਾਵੇਗਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 10 ਲੱਖ ਨੇਪਾਲੀ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 'ਪ੍ਰਵਾਸੀਆਂ ਨੂੰ Deport ਕਰੋ..!', ਬ੍ਰਿਟੇਨ 'ਚ ਸੜਕਾਂ 'ਤੇ ਉਤਰੇ 1 ਲੱਖ ਤੋਂ ਵੱਧ ਲੋਕ
ਨੇਪਾਲ ਦੀ ਸਾਬਕਾ ਚੀਫ਼ ਜਸਟਿਸ ਨੂੰ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ‘ਜੈੱਨ ਜ਼ੀ.’ ਸਮੂਹ ਦੀ ਸਿਫ਼ਾਰਸ਼ ’ਤੇ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਇਸ ਸਮੂਹ ਨੇ ਮੰਗਲਵਾਰ ਨੂੰ ਦੋ ਰੋਜ਼ਾ ਵਿਰੋਧ-ਪ੍ਰਦਰਸ਼ਨ ਰਾਹੀਂ ਕੇ.ਪੀ. ਸ਼ਰਮਾ ਓਲੀ ਸਰਕਾਰ ਨੂੰ ਡੇਗ ਦਿੱਤਾ ਸੀ।
ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਸਕੱਤਰਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਕਾਰਕੀ ਨੇ ਕਿਹਾ ਕਿ ਹਿੰਸਾ ਅਤੇ ਜਨਤਕ ਅਤੇ ਨਿੱਜੀ ਜਾਇਦਾਦ ਦੀ ਤਬਾਹੀ ’ਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ 9 ਸਤੰਬਰ ਦੇ ਵਿਰੋਧ-ਪ੍ਰਦਰਸ਼ਨ ਦੌਰਾਨ ਅੱਗਜ਼ਨੀ ਅਤੇ ਭੰਨਤੋੜ ‘ਯੋਜਨਾਬੱਧ’ ਸੀ ਅਤੇ ‘ਜੈਨ ਜ਼ੀ’ ਪ੍ਰਦਰਸ਼ਨਕਾਰੀ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਨਹੀਂ ਸਨ।
ਇਹ ਵੀ ਪੜ੍ਹੋ- ''ਦੇਸ਼ 'ਚੋਂ ਬਾਹਰ ਕੱਢੋ ਪ੍ਰਵਾਸੀ !'' ਇੰਗਲੈਂਡ ਮਗਰੋਂ ਹੁਣ ਕੈਨੇਡਾ 'ਚ ਵੀ ਉੱਠੀ ਮੰਗ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਵਾਲੇ ਲੈਰੀ ਐਲੀਸਨ ਨੇ 47 ਸਾਲ ਛੋਟੀ ਕੁੜੀ ਨਾਲ ਕਰਾਇਆ ਵਿਆਹ
NEXT STORY