ਓਟਾਵਾ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਸ ਹੋ ਰਹੀ ਹੈ। ਇਹ ਤਸਵੀਰ 2 ਮਾਰਚ ਦੀ ਹੈ ਜਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦਫਤਰ (ਪੀ. ਐਮ. ਓ.) ਵਿਚ ਸਨ। ਇਸ ਵਿਚ ਟਰੂਡੋ ਮੀਟਿੰਗ ਦੌਰਾਨ ਗੋਦੀ ਵਿਚ ਇਕ ਮਹੀਨੇ ਦੀ ਬੱਚੀ (4 ਹਫਤਿਆਂ ਦੀ) ਸਕਾਟੀ ਨੂੰ ਲਈ ਬੈਠੇ ਹਨ। ਆਮ ਤੌਰ 'ਤੇ ਬੱਚਿਆਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੋਦੀ ਵਿਚ ਬੈਠਣ ਦਾ ਮੌਕਾ ਨਹੀਂ ਮਿਲਦਾ ਪਰ ਜੇਕਰ ਉਨ੍ਹਾਂ ਦੇ ਪਿਤਾ ਪ੍ਰਧਾਨ ਮੰਤਰੀ ਦੇ ਚੀਫ ਫੋਟੋਗ੍ਰਾਫਟਰ ਹੋਣ ਤਾਂ ਅਜਿਹੇ ਬੱਚੇ ਲਈ ਇਹ ਗੱਲ ਜ਼ਿਆਦਾ ਮੁਸ਼ਕਿਲ ਵਾਲੀ ਨਹੀਂ ਹੁੰਦੀ।
ਟਰੂਡੋ ਦੇ ਅਧਿਕਾਰਕ ਫੋਟੋਗ੍ਰਾਫਰ ਐਡਮ ਸਕਾਟੀ ਨੇ ਲਿੱਖਿਆ ਕਿ ਧੀ, ਸਕਾਟੀ 4 ਹਫਤਿਆਂ ਦੀ ਉਮਰ ਵਿਚ ਪਹਿਲੀ ਪੀ. ਐਮ. ਓ. ਮੀਟਿੰਗ ਵਿਚ। ਐਡਮ ਨੇ ਆਪਣੇ ਪੇਜ਼ 'ਤੇ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਫੋਟੋ ਵਿਚ ਟਰੂਡੋ ਬੱਚੀ ਵੱਲ ਦੇਖ ਰਹੇ ਹਨ, ਜਦਕਿ ਦੂਜੀ ਫੋਟੋ ਵਿਚ ਉਹ ਬੱਚੀ ਨੂੰ ਗੋਦੀ ਲਏ ਹੋਏ ਚੀਫ ਆਫ ਸਟਾਫ ਕੇਟੀ ਟੇਲਫੋਰਡ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਪੋਸਟ ਨੂੰ 2 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ।
100 ਸਾਲਾ ਬੇਬੇ ਦੀ ਆਖਰੀ ਇੱਛਾ ਹੋਈ ਪੂਰੀ, ਜੇਲ 'ਚ ਕੀਤੀ ਬਰਥ-ਡੇਅ ਪਾਰਟੀ
NEXT STORY