ਟੋਰਾਂਟੋ— ਪੁਲਸ ਨੇ ਜਨਤਾ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ, ਜਿਸ 'ਚ ਪੁਲਸ ਨੇ ਇਕ ਸ਼ੱਕੀ ਵਿਅਕਤੀ, ਜੋ ਕਿ ਖੁਦ ਨੂੰ ਉਬੇਰ ਦਾ ਡਰਾਈਵਰ ਦੱਸਦਾ ਹੈ, ਤੋਂ ਸਾਵਧਾਨ ਰਹਿਣ ਲਈ ਕਿਹਾ ਹੈ, ਜੋ ਕਿ ਰਾਈਡਰਾਂ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਡਾਟਾ ਚੋਰੀ ਕਰ ਲੈਂਦਾ ਹੈ।
ਪੁਲਸ ਦਾ ਕਹਿਣਾ ਹੈ ਕਿ ਸ਼ੱਕੀ ਡਰਾਈਵਰ ਰਾਤ ਵੇਲੇ ਉਨ੍ਹਾਂ ਲੋਕਾਂ ਦੀ ਭਾਲ ਕਰਦਾ ਹੈ, ਜੋ ਟੈਕਸੀ ਦੀ ਭਾਲ ਕਰ ਰਹੇ ਹੁੰਦੇ ਹਨ ਤੇ ਜਿਨ੍ਹਾਂ ਨੇ ਖਾਸ ਕਰਕੇ ਬਾਈਵਾਰਡ ਮਾਰਕੀਟ ਇਲਾਕੇ 'ਚ ਜਾਣਾ ਹੁੰਦਾ ਹੈ। ਉਹ ਲੋਕਾਂ ਸਾਹਮਣੇ ਖੁਦ ਨੂੰ ਉਬੇਰ ਡਰਾਈਵਰ ਵਜੋਂ ਪੇਸ਼ ਕਰਦਾ ਹੈ। ਰਾਈਡਰ ਦੇ ਟਿਕਾਣੇ 'ਤੇ ਪਹੁੰਚਣ ਤੋਂ ਬਾਅਦ ਉਹ ਰਾਈਡਰ ਤੋਂ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਦੀ ਮੰਗ ਕਰਦਾ ਹੈ। ਰਾਈਡਰ ਵਲੋਂ ਭੁਗਤਾਨ ਤੋਂ ਬਾਅਦ ਉਹ ਡੈਬਿਟ-ਕ੍ਰੈਡਿਟ ਕਾਰਨ ਦਾ ਡਾਟਾ ਚੋਰੀ ਕਰਨ 'ਚ ਸਮਰਥ ਹੁੰਦਾ ਹੋ ਜਾਂਦਾ ਹੈ ਤੇ ਉਹ ਅਜਿਹਾ ਇਕ ਕਾਰਡ ਸਕਿਮਰ ਡਿਵਾਈਸ ਦੀ ਵਰਤੋਂ ਨਾਲ ਕਰਦਾ ਹੈ ਤੇ ਕਿਸੇ ਹੋਰ ਏ.ਟੀ.ਐੱਮ. ਦੀ ਵਰਤੋਂ ਕਰਕੇ ਪੈਸੇ ਕਢਵਾਉਣ 'ਚ ਸਮਰਥ ਹੋ ਜਾਂਦਾ ਸੀ।
ਪੁਲਸ ਨੇ ਖਾਸ ਕਰਕੇ ਕਿਹਾ ਕਿ ਉਬੇਰ ਦੇ ਡਰਾਈਵਰ ਨੂੰ ਐਪ ਰਾਹੀਂ ਹੀ ਬੁਲਾਇਆ ਜਾਣਾ ਚਾਹੀਦਾ ਹੈ ਤੇ ਇਸ ਸਬੰਧੀ ਸਾਰੀਆਂ ਅਦਾਈਗੀਆਂ ਦਾ ਵਿਕਲਪ ਵੀ ਐਪ ਦੇ ਅੰਦਰ ਹੀ ਦਿੱਤਾ ਗਿਆ ਹੈ। ਇਸ ਲਈ ਉਬੇਰ ਦਾ ਡਰਾਈਵਰ ਕਦੇ ਵੀ ਰਾਈਡਰ ਨੂੰ ਪੇਮੈਂਟ ਲਈ ਹੋਰ ਵਿਕਲਪ ਚੁਣਨ ਲਈ ਨਹੀਂ ਕਹਿੰਦਾ। ਪੁਲਸ ਨੇ ਕਿਹਾ ਕਿ ਸਾਰਿਆਂ ਨੂੰ ਪੁਖਤਾ ਕਰਨ ਤੋਂ ਬਾਅਦ ਹੀ ਉਬੇਰ ਰਾਈਡ ਸਵਿਕਾਰ ਕਰਨੀ ਚਾਹੀਦੀ ਹੈ। ਪੁਲਸ ਨੇ ਸ਼ੱਕੀ ਦੀ ਅਜੇ ਪਛਾਣ ਜਾਰੀ ਨਹੀਂ ਕੀਤੀ ਹੈ, ਕਿਉਂਕਿ ਇਸ ਸਬੰਧ 'ਚ ਹੋਰ ਵੀ ਸਕੈਮ ਸਾਹਮਣੇ ਆ ਸਕਦੇ ਹਨ।
ਤਾਨਾਸ਼ਾਹ ਦਾ ਪਾਗਲਪਨ ਸਿਖਰ 'ਤੇ, ਨਿੱਕੀ ਜਿਹੀ ਗੱਲ ਕਾਰਨ ਮਾਰੇ ਚੋਟੀ ਦੇ ਅਧਿਕਾਰੀ
NEXT STORY